15 C
Toronto
Wednesday, September 17, 2025
spot_img
Homeਪੰਜਾਬਅਕਾਲੀ ਆਗੂ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲਾ ਬੈਂਕ ਮੈਨੇਜਰ ਮੁਅੱਤਲ

ਅਕਾਲੀ ਆਗੂ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲਾ ਬੈਂਕ ਮੈਨੇਜਰ ਮੁਅੱਤਲ

ਦਿਆਲ ਸਿੰਘ ਕੋਲਿਆਂਵਾਲੀ ਨੇ ਬੈਂਕ ਦੇ ਇਕ ਕਰੋੜ ਦੋ ਲੱਖ ਰੁਪਏ ਨਹੀਂ ਮੋੜੇ
ਚੰਡੀਗੜ੍ਹ/ਬਿਊਰੋ ਨਿਊਜ਼
ਬੈਂਕ ਦੇ ਡਿਫਾਲਟਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲੇ ਪੰਜਾਬ ਖੇਤੀਬਾੜੀ ਵਿਕਾਸ ਸਹਿਕਾਰੀ ਬੈਂਕ, ਮਲੋਟ ਦੇ ਮੈਨੇਜਰ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੰਘੀ ਦੋ ਮਈ ਨੂੰ ਕੋਲਿਆਂਵਾਲੀ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਪਹਿਲਾਂ ਹੀ ਬੈਂਕ ਅਧਿਕਾਰੀ ‘ਤੇ ਗਾਜ ਡਿੱਗ ਪਈ ਹੈ। ਚੇਤੇ ਰਹੇ ਕਿ ਕੋਲਿਆਂਵਾਲੀ ਨੇ ਸਹਿਕਾਰੀ ਬੈਂਕ ਤੋਂ ਲਏ ਕਰਜ਼ ਦੇ 1 ਕਰੋੜ 2 ਲੱਖ ਰੁਪਏ ਵਾਪਸ ਅਦਾ ਕਰਨੇ ਹਨ। ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਐਚ.ਐਸ. ਸਿੱਧੂ ਨੂੰ ਵਾਰੰਟ ਤਾਮੀਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਜੇਲ੍ਹ ਮੰਤਰੀ ਰੰਧਾਵਾ ਨੇ ਆਪਣੇ ਹੀ ਹਲਕੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਵੱਡੇ ਪੱਧਰ ‘ਤੇ ਛਾਪੇਮਾਰੀ ਕਰਵਾਈ ਸੀ। ਇਸ ਦੌਰਾਨ ਨੌਂ ਮੋਬਾਈਲ ਫ਼ੋਨ ਤੇ ਕੁਝ ਨਸ਼ੀਲਾ ਪਦਾਰਥ ਫੜੇ ਜਾਣ ਕਾਰਨ ਜੇਲ੍ਹ ਸੁਪਰਡੈਂਟ ਰਣਧੀਰ ਸਿੰਘ ਉੱਪਲ ਤੇ ਡਿਪਟੀ ਜੇਲ੍ਹ ਸੁਪਰਡੈਂਟ ਅਰਵਿੰਦ ਪਾਲ ਸਿੰਘ ਭੱਟੀ ਨੂੰ ਮੁਅੱਤਲ ਕਰ ਦਿੱਤਾ ਸੀ।

RELATED ARTICLES
POPULAR POSTS