Breaking News
Home / ਪੰਜਾਬ / ‘ਪਰਵਾਸੀ ਰੇਡੀਓ’ ਰਾਹੀਂ ਚਨਾਰਥਲ ਕਲਾਂ ਦੇ ਕਿਸਾਨਾਂ ਦੀ ਮਦਦ ਕਰਨ ਵਾਲੇ ਸਹਿਯੋਗੀਆਂ ਦੀ ਸੂਚੀ

‘ਪਰਵਾਸੀ ਰੇਡੀਓ’ ਰਾਹੀਂ ਚਨਾਰਥਲ ਕਲਾਂ ਦੇ ਕਿਸਾਨਾਂ ਦੀ ਮਦਦ ਕਰਨ ਵਾਲੇ ਸਹਿਯੋਗੀਆਂ ਦੀ ਸੂਚੀ

ਪਿੰਡ ਚਨਾਰਥਲ ਕਲਾਂ ਦੇ ਡੇਢ ਦਰਜਨ ਕਿਸਾਨਾਂ ਦੀ 123 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ। ਇਨ੍ਹਾਂ ਕਿਸਾਨਾਂ ਦੇ ਸਹਿਯੋਗ ਲਈ ਜਿੱਥੇ ਸਮੁੱਚਾ ਪਿੰਡ ਖਲੋਤਾ, ਜਿੱਥੇ ਲਾਗਲੇ ਪਿੰਡਾਂ ਦੇ ਲੋਕ, ਕੁਝ ਧਾਰਮਿਕ ਸਮਾਜਿਕ ਸੰਸਥਾਵਾਂ ਖਲੋਤੀਆਂ, ਉਥੇ ਕੈਨੇਡਾ ‘ਚ ਵਸਦੇ ਚਨਾਰਥਲ ਵਾਸੀਆਂ ਨੇ ਐਨ ਆਰ ਆਈ ਸਭਾ ਚਨਾਰਥਲ ਕਲਾਂ ਨਾਮਕ ਸੰਸਥਾ ਦੇ ਨਾਮ ਹੇਠ ਵੱਡਾ ਫੰਡ ਇਕੱਤਰ ਕੀਤਾ। ਇਸ ਸਭ ਦੇ ਦਰਮਿਆਨ ਦੀਪਕ ਸ਼ਰਮਾ ਚਨਾਰਥਲ ਨੇ ‘ਪਰਵਾਸੀ ਰੇਡੀਓ’ ‘ਤੇ ਅਤੇ ‘ਪਰਵਾਸੀ ਅਖ਼ਬਾਰ’ ਰਾਹੀਂ ਜਦੋਂ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ ਤਦ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨੇ ਵੀ ਜਿੱਥੇ ਖੁਦ ਸਹਿਯੋਗ ਦਿੱਤਾ, ਉਥੇ ਵਾਰ-ਵਾਰ ਇਸ ਅਪੀਲ ਨੂੰ ਦੁਹਰਾਇਆ, ਜਿਸ ਸਦਕਾ ਨਿਸ਼ਕਾਮ ਸੇਵਾ ਕਰਨ ਵਾਲੇ ਵੱਡੇ ਦਾਨੀ ਸੱਜਣ ਸਾਹਮਣੇ ਆਏ, ਜਿਨ੍ਹਾਂ ਦਾ ਪਿੰਡ ਚਨਾਰਥਲ ਨਾਲ ਕੋਈ ਰਿਸ਼ਤਾ ਨਹੀਂ ਸੀ ਪਰ ਇਨਸਾਨੀਅਤ ਨਾਲ ਰਿਸ਼ਤਾ ਹੈ। ਅਜਿਹੇ ਨਿਸ਼ਕਾਮ ਦਾਨੀ ਸੱਜਣਾਂ ਦੀ ਸੂਚੀ ਇਸ ਅੰਕ ਵਿਚ ਪ੍ਰਕਾਸ਼ਿਤ ਕਰਦਿਆਂ ਅਸੀਂ ਸਭ ਸਹਿਯੋਗੀਆਂ ਦਾ ਅਤੇ ਦਾਨੀ ਸੱਜਣਾਂ ਤੋਂ ਫੰਡ ਇਕੱਤਰ ਕਰਨ ਵਿਚ ਸੇਵਾ ਨਿਭਾਉਣ ਵਾਲੇ ਅਵਤਾਰ ਸਿੰਘ ਟਿਵਾਣਾ ਅਤੇ ਨਵਤੇਜ ਸਿੰਘ ਟਿਵਾਣਾ ਦਾ ਅਦਾਰਾ ‘ਪਰਵਾਸੀ’ ਵੱਲੋਂ, ਪਿੰਡ ਚਨਾਰਥਲ ਵਾਸੀਆਂ ਵੱਲੋਂ, ਐਨ ਆਰ ਆਈ ਸਭਾ ਚਨਾਰਥਲ ਕਲਾਂ ਵੱਲੋਂ ਤੇ ਪੀੜਤ ਪਰਿਵਾਰਾਂ ਵੱਲੋਂ ਦਿਲੋਂ ਧੰਨਵਾਦ ਕਰਦੇ ਹਾਂ।
ਸਹਿਯੋਗੀ ਸੱਜਣਾਂ ਦੇ ਨਾਮ ਰਕਮ (ਡਾਲਰਾਂ ‘ਚ)
01. ਗੁਰਦੁਆਰਾ ਸਾਹਿਬ ਗਲਿਡਨ ਰੋਡ $ 1000
02. ਸ. ਮਨਜੀਤ ਸਿੰਘ $ 300
03. ਅਦਾਰਾ ਪਰਵਾਸੀ $ 200
04. ਸ. ਟੋਮੀ ਵਾਲੀਆ $ 200
05. ਸ. ਸਾਧੂ ਸਿੰਘ ਬਰਾੜ $ 200
06. ਸ. ਬਲਬੀਰ ਸਿੰਘ $ 100
07. ਬੀਬੀ ਬਲਬੀਰ ਕੌਰ $ 100
08. ਸ. ਮਨੀ ਸਿੰਘ ਬੈਂਸ $ 100
09. ਸ੍ਰੀ ਸ਼ੇਖਰ ਕਾਲਰਾ $ 100
10. ਸ. ਮੋਹਿੰਦਰ ਸਿੰਘ $ 100
11. ਸ. ਅਮਰਦੀਪ ਸਿੰਘ ਕਾਲਰਾ $ 100
12. ਸ. ਬਲਬੀਰ ਕੈਲੇ $ 100
13. ਬੀਬੀ ਮੁਖਤਿਆਰ ਕੌਰ ਚਹਿਲ $ 100
14. ਮਿਸਿਜ਼ ਗੋਸਲ $ 50
15. ਸ. ਜਗਦੇਵ ਸਿੰਘ ਬੈਂਸ $ 50
16. ਸ. ਅਵਤਾਰ ਸਿੰਘ ਥਿੰਦ $ 50
17. ਕੈਪਟਨ ਇਕਬਾਲ ਸਿੰਘ $ 50
18. ਸ੍ਰੀ ਰੋਹਿਤ ਉਪਲ $ 50
19. ਸ. ਹਰਜੀਤ ਸਿੰਘ $ 50
20. ਸ. ਕੁਲਵੰਤ ਸਿੰਘ $ 50
21. ਸ. ਦਰਸ਼ਨ ਸਿੰਘ $ 40

Check Also

ਮੀ-ਟੂ ਮਾਮਲੇ ’ਚ ਚੰਨੀ ਖਿਲਾਫ ਗੱਲ ਕਰਨ ਵਾਲੀ ਮਨੀਸ਼ਾ ਗੁਲਾਟੀ ਦੇ ਬਦਲੇ ਸੁਰ

ਹੁਣ ਕਿਹਾ, ਮੇਰੇ ਕੋਲੋਂ ਫਾਲਤੂ ਸਵਾਲ ਨਾ ਪੁੱਛੋ ਜਲੰਧਰ/ਬਿਊਰੋ ਨਿਊਜ਼ ਚਰਨਜੀਤ ਸਿੰਘ ਚੰਨੀ ਦੇ ਪੰਜਾਬ …