24 ਘੰਟਿਆਂ ਵਿਚ ਹੋਣੀਆਂ ਹਨ ਛੇ ਮੁਲਾਕਾਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਕਲਾਮ ਵਿਵਾਦ ਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ। ਵੁਹਾਨ ਦੇ ਹੂਬੇ ਵਿਚ ਦੋਵੇਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਇਕ ਦੂਜੇ ਨਾਲ ਹੱਥ ਮਿਲਾਇਆ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਵਿਚ ਹੂਬੇ ਦੇ ਮਿਊਜ਼ੀਅਮ ਵਿਚ ਸੰਸਕ੍ਰਿਤਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਜਿੱਥੇ ਦੋਵੇਂ ਨੇਤਾ ਪ੍ਰੋਗਰਾਮ ਦਾ ਲੁਤਫ ਲੈਂਦੇ ਨਜ਼ਰ ਆਏ। ਇਸ ਤੋਂ ਬਾਅਦ ਦੋਵੇਂ ਨੇਤਾਵਾਂ ਵਿਚ ਬੈਠਕ ਵੀ ਹੋਈ। ਜਿਸ ਵਿਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਰਹੇ। ਭਾਰਤ ਵਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਇਸ ਮੁਲਾਕਾਤ ਦੌਰਾਨ ਮੌਜੂਦ ਰਹੇ। ਜ਼ਿਕਰਯੋਗ ਹੈ ਕਿ 24 ਘੰਟਿਆਂ ਵਿਚ ਮੋਦੀ ਅਤੇ ਜਿਨਪਿੰਗ ਵਿਚਾਲੇ ਛੇ ਮੁਲਾਕਾਤਾਂ ਹੋਣੀਆਂ ਹਨ। ਪਰ ਇਨ੍ਹਾਂ ਮੁਲਾਕਾਤਾਂ ਵਿਚ ਨਾ ਕੋਈ ਸਮਝੌਤਾ ਹੋਵੇਗਾ ਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ ਹੋਵੇਗਾ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …