4 ਪੈਕਟ ਹੈਰੋਇਨ ਵੀ ਬਰਾਮਦ ਕੀਤੀ ਗਈ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ-ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਿੰਡ ਰਾਣੀਆਂ ਦੀ ਸਰਹੱਦੀ ਚੌਂਕੀ ਰਾਮਕੋਟ ਵਿਖੇ ਬੀਤੀ ਰਾਤ ਇਕ ਪਾਕਿਸਤਾਨੀ ਤਸਕਰ ਨੂੰ ਮਾਰ ਮੁਕਾਇਆ ਤੇ ਦੂਸਰੇ ਨੂੰ ਜਿਊਂਦਾ ਕਾਬੂ ਕੀਤਾ ਹੈ। ਪੁਲਿਸ ਜ਼ਿਲ•ਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਅਧੀਨ ਆਉਂਦੀ ਬੀ. ਐੱਸ. ਐੱਫ. ਦੀ 88 ਬਟਾਲੀਅਨ ਦੀ ਬੀ. ਓ. ਪੀ. ਰਾਮਕੋਟ ਦੇ ਜਵਾਨਾਂ ਨੇ ਇਹ ਸਫਲਤਾ ਹਾਸਲ ਕੀਤੀ। ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 4 ਪੈਕਟ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
Check Also
ਭਾਰਤ ਵਿਚ ਸੋਨਾ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ
ਸੋਨਾ ਇਕ ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪੁੱਜਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀਆਂ ਦੀ …