ਇੰਸਪੈਕਟਰ ਸਕਸੈਨਾ ‘ਤੇ ਅਨਾਜ ਖੁਰਦ ਬੁਰਦ ਕਰਨ ਦੇ ਲੱਗ ਰਹੇ ਹਨ
ਇਲਜ਼ਾਮ
ਫਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਸਾਬਕਾ ਕਾਂਗਰਸੀ ਮੰਤਰੀ
ਇੰਦਰਜੀਤ ਸਿੰਘ ਜ਼ੀਰਾ ਨੇ ਫੂਡ ਸਪਲਾਈ ਇੰਸਪੈਕਟਰ ਦੇ ਥੱਪੜ
ਮਾਰ ਦਿੱਤਾ। ਜ਼ੀਰਾ ਨੇ ਇੰਸਪੈਕਟਰ ‘ਤੇ ਸਰਕਾਰੀ ਅਨਾਜ ਖੁਰਦ-
ਬੁਰਦ ਕਰਨ ਦੇ ਇਲਾਜ਼ਮ ਲਾਉਂਦਿਆਂ ਗੁਦਾਮ ਵਿੱਚ ਛਾਪਾ ਮਾਰਿਆ ਸੀ।
ਹੁਣ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਹੈ। ਜਦੋਂ ਕਾਂਗਰਸੀ
ਆਗੂ ਨੇ ਡਿਊਟੀ ‘ਤੇ ਤਾਇਨਾਤ ਫੂਡ ਸਪਲਾਈ ਵਿਭਾਗ ਦੇ
ਇੰਸਪੈਕਟਰ ਕਪਿਲ ਸਕਸੈਨਾ ਨੂੰ ਥੱਪੜ ਮਾਰਿਆ ਤਾਂ ਇਸਦੀ
ਵੀਡੀਓ ਵੀ ਸਾਹਮਣੇ ਆ ਗਈ ਤਾਂ ਮਾਮਲਾ ਤੂਲ ਫੜ ਗਿਆ।
ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਇੰਦਰਜੀਤ
ਸਿੰਘ ਜ਼ੀਰਾ ਨੇ ਅਨਾਜ ਖੁਰਦ-ਬੁਰਦ ਹੋਣ ਦੀ ਸੂਚਨਾ ਮਿਲਣ ‘ਤੇ ਗੁਦਾਮ
ਵਿੱਚ ਛਾਪਾ ਮਾਰਿਆ। ਇਸ ਮਾਮਲੇ ਵਿੱਚ ਡਿਪਟੀ ਫੂਡ ਸਪਲਾਈ
ਕੰਟਰੋਲਰ ਨੇ ਕਿਹਾ ਕਿ ਇੰਸਪੈਕਟਰ ਖਿਲਾਫ ਵਿਭਾਗੀ ਜਾਂਚ ਸ਼ੁਰੂ
ਕਰ ਦਿੱਤੀ ਹੈ। ਜੇਕਰ ਦੋਸ਼ੀ ਪਾਏ ਗਏ ਤਾਂ ਇਨ੍ਹਾਂ ਖਿਲਾਫ
ਕਾਰਵਾਈ ਜ਼ਰੂਰ ਹੋਵੇਗੀ।
Check Also
ਸੱਤ ਮੈਂਬਰੀ ਕਮੇਟੀ ਦੀ ਅੱਜ ਹੋਣ ਵਾਲੀ ਇਕੱਤਰਤਾ ਹੋਈ ਮੁਲਤਵੀ
13 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਕਮੇਟੀ ਦੀ ਮੀਟਿੰਗ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …