20.1 C
Toronto
Friday, September 11, 2026
spot_img
HomeਕੈਨੇਡਾFrontਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਪੁੱਤਰ ਨਾਲ ਮਿਲ ਕੇ ਆਪਣੇ ਭਰਾ ਨੂੰ...

ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਪੁੱਤਰ ਨਾਲ ਮਿਲ ਕੇ ਆਪਣੇ ਭਰਾ ਨੂੰ ਕੁੱਟਿਆ

ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਪੁੱਤਰ ਨਾਲ ਮਿਲ ਕੇ ਆਪਣੇ ਭਰਾ ਨੂੰ ਕੁੱਟਿਆ
ਜ਼ਮੀਨੀ ਵਿਵਾਦ ਦੇ ਚਲਦਿਆਂ ਹੋਇਆ ਝਗੜਾ
ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਪੁੱਤਰ ਨਾਲ ਮਿਲ ਕੇ ਆਪਣੇ ਭਰਾ ਨੂੰ ਕੁੱਟਿਆ

ਗੁਰਦਾਸਪੁਰ/ਬਿਊਰੋ ਨਿਊਜ਼ : ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਅਸ਼ਵਨੀ ਸ਼ੇਖੜੀ ਦਾ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ’ਚ ਅਸ਼ਵਨੀ ਸ਼ੇਖੜੀ ਆਪਣੇ ਪੁੱਤਰ ਨਾਲ ਮਿਲ ਕੇ ਜਿਸ ਵਿਅਕਤੀ ਦੀ ਮਾਰਕੁੱਟ ਕਰ ਰਿਹਾ ਹੈ, ਉਹ ਕੋਈ ਹੋਰ ਨਹੀਂ ਬਲਕਿ ਅਸ਼ਵਨੀ ਸ਼ੇਖੜੀ ਦਾ ਭਰਾ ਇੰਦਰ ਸ਼ੇਖੜੀ ਹੈ। ਅਸ਼ਵਨੀ ਸ਼ੇਖੜੀ ਅਤੇ ਉਨ੍ਹਾਂ ਦੇ ਪੁੱਤਰ ਅਨੁਭਵ ਸ਼ੇਖੜੀ ਨੇ ਇੰਦਰ ਸ਼ੇਖੜੀ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਮੌਕੇ ਉਨ੍ਹਾਂ ਨਾਲ ਜੋ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਸਨ ਉਨ੍ਹਾਂ ਵੱਲੋਂ ਵੀ ਇੰਦਰ ਸ਼ੇਖੜੀ ਨੂੰ ਕੁੱਟਿਆ ਗਿਆ। ਜਿਸ ਜਗ੍ਹਾ ਦੀ ਇਹ ਵੀਡੀਓ ਹੈ ਉਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਥੇ ਕਿਸੇ ਵੱਡੀ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਹ ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਸ਼ਵਨੀ ਸ਼ੇਖੜੀ ਦਾ ਆਪਣੇ ਭਰਾ ਇੰਦਰ ਸ਼ੇਖੜੀ ਦੇ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਇਸ ਲਈ ਇੰਦਰ ਸ਼ੇਖੜੀ ਨੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਗਈ ਪਾਰਟੀ ਤੋਂ ਅਸ਼ਵਨੀ ਸ਼ੇਖੜੀ ਦੇ ਖਿਲਾਫ ਚੋਣ ਵੀ ਲੜੀ ਸੀ।

RELATED ARTICLES
POPULAR POSTS