6.6 C
Toronto
Thursday, May 14, 2026
spot_img
Homeਭਾਰਤਹੁਣ ਕੇਜਰੀਵਾਲ ਨੇ ਗਡਕਰੀ ਅਤੇ ਕਪਿਲ ਸਿੱਬਲ ਕੋਲੋਂ ਮੰਗੀ ਮਾਫੀ

ਹੁਣ ਕੇਜਰੀਵਾਲ ਨੇ ਗਡਕਰੀ ਅਤੇ ਕਪਿਲ ਸਿੱਬਲ ਕੋਲੋਂ ਮੰਗੀ ਮਾਫੀ

ਪਹਿਲਾਂ ਬਿਕਰਮ ਮਜੀਠੀਆ ਕੋਲੋਂ ਮੰਗ ਚੁੱਕੇ ਹਨ ਮਾਫੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਨਹਾਨੀ ਦੇ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਕੋਲੋਂ ਮਾਫ਼ੀ ਮੰਗਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਵੀ ਮਾਫ਼ੀ ਮੰਗ ਲਈ ਹੈ। ਕੇਜਰੀਵਾਲ ਨੇ ਗਡਕਰੀ ਨੂੰ ਪੱਤਰ ਲਿਖ ਕੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਅਤੇ ਕੇਸ ਬੰਦ ਕਰਨ ਦੀ ਬੇਨਤੀ ਕੀਤੀ ਹੈ। ਦੋਵਾਂ ਨੇਤਾਵਾਂ ਨੇ ਆਪਸੀ ਸਹਿਮਤੀ ਨਾਲ ਕੇਸ ਬੰਦ ਕਰਨ ਲਈ ਅਦਾਲਤ ਵਿਚ ਅਰਜ਼ੀ ਦਾਇਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਭਾਰਤ ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ਵਿਚ ਨਿਤਿਨ ਗਡਕਰੀ ਦੀ ਸ਼ਮੂਲੀਅਤ ਦੀ ਗੱਲ ਕਹੀ ਸੀ।ਇਸੇ ਤਰ੍ਹਾਂ ਕੇਜਰੀਵਾਲ ਨੇ ਕਪਿਲ ਸਿੱਬਲ ਅਤੇ ਉਸਦੇ ਬੇਟੇ ਅਮਿਤ ਸਿੱਬਲ ਤੋਂ ਵੀ ਆਪਣੇ ਬਿਆਨਾਂ ਲਈ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS