ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੇ ਦਿੱਤੀ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਚੰਡੀਗੜ੍ਹ ਸਮੇਤ ਪੂਰਾ ਭਾਰਤ ਅੱਜ ਰੰਗਾਂ ਦੇ ਤਿਉਹਾਰ ਹੋਲੀ ‘ਚ ਰੰਗਿਆ ਗਿਆ। ਅੱਜ ਪੂਰੇ ਭਾਰਤ ਵਿਚ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਸਮਾਜ ਵਿਚ ਆਪਸੀ ਖੁਸ਼ਹਾਲੀ ਦਾ ਜਸ਼ਨ ਹੈ। ਹਰ ਇਕ ਦੇ ਜੀਵਨ ਵਿਚ ਇਹ ਤਿਉਹਾਰ ਸ਼ਾਂਤੀ, ਸੁੱਖ ਅਤੇ ਤਰੱਕੀ ਲਿਆਏ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਹੋਲੀ ਦੀਆਂ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਅੱਜ ਬਠਿੰਡਾ ਸ਼ਹਿਰ ਵਿਚ ਹੋਲੀ ਮਨਾਈ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਬੀ.ਐੱਸ.ਐੱਫ ਹੈੱਡਕੁਆਟਰ ਅਟਾਰੀ ਪਹੁੰਚੇ, ਜਿਨ੍ਹਾਂ ਨੇ ਉਥੇ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਹੋਲੀ ਮਨਾਈ। ਅੱਜ ਪੂਰਾ ਦਿਨ ਨੌਜਵਾਨਾਂ ਤੋਂ ਲੈ ਕੇ ਮਹਿਲਾਵਾਂ, ਬੱਚੇ ਤੇ ਬਜ਼ੁਰਗਾਂ ਨੇ ਇੱਕ ਦੂਸਰੇ ਨੂੰ ਰੰਗ ਲਗਾ ਕੇ ਅਤੇ ਨੱਚ ਟੱਪ ਕੇ ਹੋਲੀ ਦੇ ਤਿਉਹਾਰ ‘ਤੇ ਆਪਣੀ ਖ਼ੁਸ਼ੀ ਸਾਂਝੀ ਕੀਤੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …