Breaking News
Home / ਪੰਜਾਬ / ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਹੋਏ ਅਹਿਮ ਫੈਸਲੇ

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਹੋਏ ਅਹਿਮ ਫੈਸਲੇ

ਕਿਸਾਨਾਂ ਦੇ ਟਿਊਬਵੈਲਾਂ ‘ਤੇ ਹੁਣ ਲੱਗਣਗੇ ਮੀਟਰ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਕੈਬਨਿਟ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਵਿਚ ਹੁਣ ਕਿਸਾਨਾਂ ਦੇ ਟਿਊਬਵੈਲਾਂ ‘ਤੇ ਮੀਟਰ ਲਗਾਏ ਜਾਣਗੇ। ਸਰਕਾਰ ਹੁਣ ਇਸ ਲਈ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਵੇਗੀ। ਸਰਕਾਰ ਇਸ ਪ੍ਰੋਜੈਕਟ ਨੂੰ ਪਹਿਲਾਂ ਪੰਜ ਜ਼ਿਲ੍ਹਿਆਂ ਵਿਚ ਸ਼ੁਰੂ ਕਰੇਗੀ। ਕੈਬਨਿਟ ਨੇ ਇਹ ਵੀ ਫੈਸਲਾ ਲਿਆ ਕਿ ਪੰਜਾਬ ਦੇ 26,000 ਕਲਾਸ ਵਨ ਅਫਸਰਾਂ ਨੂੰ ਆਪਣੀ ਜਾਇਦਾਦ ਦੀ ਡੀਟੇਲ ਪੰਜਾਬ ਵਿਧਾਨ ਸਭਾ ਵਿਚ 31 ਜਨਵਰੀ ਤੱਕ ਦੇਣੀ ਪਵੇਗੀ। ਸਰਕਾਰ ਦੀ ਨਵੀਂ ਨੀਤੀ ਮੁਤਾਬਕ ਹੁਣ ਅਜਿਹੇ ਰੈਂਟਲ ਪ੍ਰੋਪਰਟੀ ਇਨਕਲੇਵ ਵੀ ਬਣਨਗੇ ਜਿਹੜੇ ਸਿਰਫ਼ ਮਕਾਨ ਕਿਰਾਏ ‘ਤੇ ਹੀ ਚੜ੍ਹਾ ਸਕਣਗੇ। ਇਹ ਪ੍ਰੋਪਰਟੀ ਡਿਵੈਲਪਰ ਕੋਈ ਵੀ ਮਕਾਨ ਜਾਂ ਪਲਾਟ ਵੇਚ ਨਹੀਂ ਸਕਣਗੇ। ਅਕਾਲੀ ਸਰਕਾਰ ਸਮੇਂ ਬਣੇ 2500 ਸੇਵਾ ਕੇਂਦਰਾਂ ਵਿਚੋਂ 2000 ਕੇਂਦਰ ਬੰਦ ਕੀਤੇ ਜਾਣਗੇ। ਹੁਣ ਸਿਰਫ਼ 500 ਕੇਂਦਰ ਹੀ ਚਲਾਏ ਜਾਣਗੇ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …