ਸੁਖਬੀਰ ਬਾਦਲ ਦਾ ਕਰੀਬੀ ਮੁਹਾਲੀ ਦਾ ਮੇਅਰ ਕੁਲਵੰਤ ਸਿੰਘ ਮੁਅੱਤਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਮੇਅਰ ਵਜੋਂ ਮਿਲੀਆਂ ਪਾਵਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਰਤਣ ਨਾਲ ਸਰਕਾਰ ਨੂੰ ਘਾਟਾ ਪੈਣ ਕਰਕੇ ਕੁਲਵੰਤ ਨੂੰ ਮੁਅੱਤਲ ਕੀਤਾ ਹੈ। ਕੁਲਵੰਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ।
ਸਿੱਧੂ ਨੇ ਜਾਣਕਾਰੀ ਦਿੰਦੇ ਕਿਹਾ ਕਿ ਮੁਹਾਲੀ ਦੇ ਮੇਅਰ ਕੁਲਵੰਤ ਨੇ ਰੁੱਖ ਕੱਟਣ ਵਾਲੀ ਮਸ਼ੀਨ ਜਿਸ ਦੀ ਕੀਮਤ ਭਾਰਤ ਵਿੱਚ 28 ਲੱਖ ਰੁਪਏ ਹੈ, ਪਰ ਇਸ ਦੇ ਬਾਵਜੂਦ ਮੇਅਰ ਨੇ ਇਹ ਮਸ਼ੀਨ ਬਾਹਰਲੇ ਮੁਲਕ ਤੋਂ ਖਰੀਦੀ। ਬਾਹਰਲੇ ਮੁਲਕ ਵਿੱਚ ਇਸ ਮਸ਼ੀਨ ਦੀ ਕੀਮਤ 80 ਲੱਖ ਰੁਪਏ ਹੈ। ਮੁਹਾਲੀ ਦੇ ਮੇਅਰ ਨੇ ਮਸ਼ੀਨ ਖਰੀਦਣ ਦੇ ਹੁਕਮ ਦਿੰਦਿਆਂ ਹੱਦੋਂ ਵੱਧ ਮਹਿੰਗੇ ਭਾਅ ‘ਤੇ ਇਸ ਨੂੰ ਖਰੀਦਿਆ। ਮੁਹਾਲੀ ਨੂੰ ਇਹ ਮਸ਼ੀਨ 1.79 ਕਰੋੜ ਦੀ ਮਿਲੀ ਹੈ। ਸਿੱਧੂ ਨੇ ਮੇਅਰ ਦੇ ਨਾਲ ਦੋ ਕਾਰਪੋਰੇਸ਼ਨ ਦੇ ਅਫਸਰ ਵੀ ਸਸਪੈਂਡ ਕਰ ਦਿੱਤੇ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …