ਕੌਰ ਸਿੰਘ ਵਿਆਜ਼ ‘ਤੇ ਪੈਸੇ ਲੈ ਕੇ ਕਰਵਾਰਿਹਾ ਹੈ ਇਲਾਜ਼, ਏਸ਼ੀਅਨ ਗੋਲਡਮੈਡਲ ਜਿੱਤੇ ਨੂੰ ਹੋਏ 35 ਸਾਲ, ਅਜੇ ਤੱਕ ਨਹੀਂ ਮਿਲੇ ਇਨਾਮ ਦੇ ਪੈਸੇ
ਨਵੀਂ ਦਿੱਲੀ : ਦਿੱਲੀ ਏਸ਼ੀਆਈਖੇਡਾਂ ਦਾ ਗੋਲਡਮੈਡਲ ਜਿੱਤੇ ਹੋਏ ਬਾਕਸਰ ਕੌਰ ਸਿੰਘ ਨੂੰ 35 ਸਾਲ ਹੋ ਚੁੱਕੇ ਹਨ। ਇਸ ਪ੍ਰਾਪਤੀ’ਤੇ ਤਤਕਾਲੀਨਪੰਜਾਬਸਰਕਾਰ ਨੇ ਇਕ ਲੱਖ ਰੁਪਏ ਦਾਇਨਾਮਦੇਣਦਾਐਲਾਨਕੀਤਾ ਸੀ ਪ੍ਰੰਤੂ ਇਹ ਰਾਸ਼ੀ ਉਨ੍ਹਾਂ ਨੂੰ ਨਹੀਂ ਮਿਲੀ। ਇਸ ਇਨਾਮਦੀਯਾਦ ਉਨ੍ਹਾਂ ਨੂੰ ਕਈ ਵਾਰ ਆਈ, ਪਰ ਇਹ ਇਨਾਮੀਰਾਸ਼ੀਦੇਣਦੀ ਗੁਹਾਰ ਉਹ ਉਦੋਂ ਲਗਾਰਹੇ ਹਨ, ਜਦੋਂ ਉਨ੍ਹਾਂ ਕੋਲਆਪਣਾਇਲਾਜ ਕਰਵਾਉਣ ਲਈਵੀਪੈਸੇ ਨਹੀਂ ਹਨ।
ਦਿਲਦੀ ਗੰਭੀਰਬਿਮਾਰੀਨਾਲ ਜੂਝ ਰਹੇ ਕੌਰ ਸਿੰਘ ਮੋਹਾਲੀ ਦੇ ਇਕ ਹਸਪਤਾਲ ‘ਚ ਭਰਤੀਹੈ।ਕਦੇ ਮਹਾਨਬਾਕਸਰ ਮੁਹੰਮਦ ਅਲੀਨਾਲਲੜਨਵਾਲੇ ਕੌਰ ਸਿੰਘ ਆੜ੍ਹਤੀਆਂ ਤੋਂ ਵਿਆਜ਼ ‘ਤੇ ਪੈਸੇ ਲੈ ਕੇ ਆਪਣਾਇਲਾਜ਼ ਕਰਵਾਰਿਹਾਹੈ।ਹਸਪਤਾਲ ਦੇ ਬਿਸਤਰੇ ‘ਤੇ ਪਏ ਇਸ ਪਦਮਸ੍ਰੀਅਤੇ ਅਰਜੁਨ ਐਵਾਰਡੀਬਾਕਸਰ ਦੇ ਮੂੰਹ ਤੋਂ ਇਹੀ ਨਿਕਲਦਾ ਹੈ, ਕਾਸ਼ ਹੁਣ ਤਾਂ ਸਰਕਾਰ ਉਨ੍ਹਾਂ ਦੇ ਗੋਲਡਮੈਡਲ ਦੇ ਲਈਐਲਾਨੇ ਇਨਾਮ ਦੇ ਦੇਵੇ। ਜਿਸ ਨਾਲ ਉਹ ਆਪਣਾਇਲਾਜਕਰਵਾ ਸਕੇ। ਸੁਪਰ ਹੈਵੀਵੇਟਵਰਗ ‘ਚ ਕੌਰ ਸਿੰਘ ਨੇ 1982 ਦੇ ਦਿੱਲੀ ਏਸ਼ੀਆਈਖੇਡਾਂ ਦਾ ਗੋਲਡ ਹੀ ਨਹੀਂ, ਦੋ ਵਾਰਏਸ਼ੀਅਨਚੈਂਪੀਅਨਸ਼ਿਪਅਤੇ ਕਿੰਗ ਕੱਪ ਦਾ ਗੋਲਡਮੈਡਲਵੀ ਜਿੱਤਿਆ। ਪੰਜਾਬ ਪੁਲਿਸ ਤੋਂ ਰਿਟਾਇਰਹੋਣ ਤੋਂ ਬਾਅਦ ਕੌਰ ਸਿੰਘ ਨੂੰ ਪੈਨਸ਼ਨਮਿਲਦੀ ਹੈ ਪ੍ਰੰਤੂ ਉਨ੍ਹਾਂ ਦਾਕਹਿਣਾ ਹੈ ਕਿ ਉਨ੍ਹਾਂ ਦੀਆਰਥਿਕਸਥਿਤੀ ਅਜਿਹੀ ਨਹੀਂ ਹੈ ਕਿ ਦਿਲਦੀਬਿਮਾਰੀਦਾਇਲਾਜ ਸਹੀ ਤਰੀਕੇ ਨਾਲਕਰਵਾਸਕਣ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦਾ ਦੋ ਸਾਲਪਹਿਲਾਂ ਦਿਲਦਾਅਪ੍ਰੇਸ਼ਨ ਹੋਇਆ ਸੀ ਤਾਂ ਉਨ੍ਹਾਂ ਨੇ ਆੜ੍ਹਤੀਆਂ ਤੋਂ ਦੋ ਲੱਖ ਰੁਪਏ ਸਨਅਤੇ ਉਹ ਹੁਣ ਤੱਕ ਉਸ ਦਾਵਿਆਜਭਰਰਿਹਾਹੈ। ਲੰਘੇ ਮਹੀਨੇ ਫਿਰ ਉਨ੍ਹਾਂ ਦੇ ਪੂਰੇ ਸਰੀਰ ਨੇ ਕੰਮਕਰਨਾਬੰਦਕਰ ਦਿੱਤਾ। ਉਨ੍ਹਾਂ ਨੂੰ ਸੰਗਰੂਰ ਤੋਂ ਮੋਹਾਲੀਲਿਆਂਦਾ ਗਿਆ, 22 ਦਿਨ ਤੋਂ ਉਹ ਹਸਪਤਾਲ ‘ਚ ਭਰਤੀ ਹੈ ਹਾਲਾਂਕਿ ਕੁਝ ਸਰਕਾਰੀਮਦਦਮਿਲਦੀ ਹੈ ਪ੍ਰੰਤੂ ਪੂਰੀਨਹੀਂ ਪੈਂਦੀ, ਇਸੇ ਕਾਰਨ ਉਨ੍ਹਾਂ ਨੂੰ ਫਿਰ ਤੋਂ ਵਿਆਜ’ਤੇ ਪੈਸਾਲੈਣਾਪਿਆ।
ਮੁੱਕੇਬਾਜ਼ੀ ਦੀਆਂ ਸੱਟਾਂ ਦੀਦੇਣ ਹੈ ਕੌਰ ਸਿੰਘ ਦੀਬਿਮਾਰੀ
ਭਾਵੁਕ ਕੌਰ ਸਿੰਘ ਦੇ ਅਨੁਸਾਰ, ਡਾਕਟਰਦਾਕਹਿਣਾ ਹੈ ਕਿ ਬਾਕਸਿੰਗ ਕੈਰੀਅਰ ਦੇ ਦੌਰਾਨ ਜੋ ਸੱਟਾਂ ਲੱਗੀਆਂ, ਉਨ੍ਹਾਂ ਦੇ ਚਲਦੇ ਹੀ ਦਿਲਦੀਆਂ ਨਸਾਂ ਕਮਜ਼ੋਰ ਹੋ ਗਈਆਂ। ਦੁਖੀ ਹੋ ਕੇ ਉਹ ਕਹਿੰਦੇ ਹਨ ਕਿ ਜਵਾਨੀ ਦੇ ਦਿਨਾਂ ‘ਚ ਸੱਟਾਂ ਦਾਪਤਾਨਹੀਂ ਲੱਗਿਆ ਪ੍ਰੰਤੂ ਬੁਢਾਪੇ ‘ਚ ਇਨ੍ਹਾਂ ਦਾਦਰਦਮਹਿਸੂਸ ਹੋ ਰਿਹਾਹੈ।
ਪਦਮਸ੍ਰੀਅਤੇ ਅਰੁਜਨ ਐਵਾਰਡੀ ਮੁੱਕੇਬਾਜ਼ ਮੋਹਾਲੀ ਦੇ ਹਸਪਤਾਲ ‘ਚ ਭਰਤੀ
ਮੁਹੰਮਦ ਅਲੀਨਾਲਲੜਲਿਆ, ਕਈ ਨਾਮੀ ਮੁੱਕੇਬਾਜ਼ਾਂ ਨੂੰ ਹਰਾ ਦਿੱਤਾ ਪ੍ਰੰਤੂ ਇਸ ਬਿਮਾਰੀਨਾਲਨਹੀਂ ਲੜਪਾਰਿਹਾ।ਸਰਕਾਰਜੇਕਰਮੇਰੇ ਇਨਾਮਦਾ ਇਕ ਲੱਖ ਰੁਪਏ ਦੇ ਦੇਵੇ ਤਾਂ ਵੱਡਾ ਸਹਾਰਾਮਿਲੇਗਾ। – ਕੌਰ ਸਿੰਘ, ਮੁੱਕੇਬਾਜ਼ੀ
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …