Breaking News
Home / ਭਾਰਤ / ਗੁਜਰਾਤ ਚੋਣਾਂ ਵਿਚ ਰਾਮ ਮੰਦਰ ਦਾ ਮਾਮਲਾ ਵੀ ਉਭਰਿਆ

ਗੁਜਰਾਤ ਚੋਣਾਂ ਵਿਚ ਰਾਮ ਮੰਦਰ ਦਾ ਮਾਮਲਾ ਵੀ ਉਭਰਿਆ

ਨਰਿੰਦਰ ਮੋਦੀ ਨੇ ਕਿਹਾ, ਕਪਿਲ ਸਿੱਬਲ ਨੇ ਅਯੁੱਧਿਆ ਮਾਮਲੇ ‘ਚ ਸੁਣਵਾਈ ਟਾਲਣ ਦੀ ਮੰਗ ਕਿਉਂ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਦੇ ਧਰਮ ‘ਤੇ ਵਿਵਾਦ ਤੋਂ ਬਾਅਦ ਹੁਣ ਅਯੁੱਧਿਆ ਮਾਮਲਾ ਵੀ ਗੁਜਰਾਤ ਦੀਆਂ ਚੋਣਾਂ ਵਿਚ ਉਭਰਿਆ ਹੈ। ਅੱਜ ਅਹਿਮਦਾਬਾਦ ਵਿਚ ਇਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਤੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ। ਮੋਦੀ ਨੇ ਸੁਪਰੀਮ ਕੋਰਟ ਵਿਚ ਸੂਨੀ ਵਕਫ ਬੋਰਡ ਵਲੋਂ ਕਪਿਲ ਸਿੱਬਲ ਦੁਆਰਾ ਅਯੁੱਧਿਆ ਮਾਮਲੇ ‘ਤੇ ਸੁਣਵਾਈ ਟਾਲਣ ਦੀ ਮੰਗ ‘ਤੇ ਤਿੱਖਾ ਸਿਆਸੀ ਹਮਲਾ ਕੀਤਾ। ਮੋਦੀ ਨੇ ਕਿਹਾ ਕਿ ਮੈਨੂੰ ਇਸ ਗੱਲ ‘ਚ ਕੋਈ ਨਰਾਜ਼ਗੀ ਨਹੀਂ ਕਿ ਕਪਿਲ ਸਿੱਬਲ ਮੁਸਲਿਮ ਭਾਈਚਾਰੇ ਵਲੋਂ ਕੇਸ ਲੜ ਰਹੇ ਹਨ, ਪਰ ਉਹ ਇਹ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਅਗਲੀਆਂ ਚੋਣਾਂ ਤੱਕ ਅਯੁੱਧਿਆ ਮਾਮਲੇ ਦਾ ਕੋਈ ਹੱਲ ਨਹੀਂ ਹੋਣਾ ਚਾਹੀਦਾ। ਇਸਦਾ ਸਬੰਧ ਲੋਕ ਸਭਾ ਚੋਣਾਂ ਨਾਲ ਕਿਸ ਤਰ੍ਹਾਂ ਹੈ। ਚੇਤੇ ਰਹੇ ਕਿ ਕਪਿਲ ਸਿੱਬਲ ਨੇ ਲੰਘੇ ਕੱਲ੍ਹ ਸੁਪਰੀਮ ਕੋੇਰਟ ਵਿਚ ਕਿਹਾ ਸੀ ਕਿ ਅਯੁੱਧਿਆ ਮਾਮਲਾ 2019 ਤੱਕ ਟਾਲ ਦਿੱਤਾ ਜਾਵੇ।

Check Also

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ

ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …