ਭਾਰ ਵੀ 10 ਕਿਲੋ ਦੇ ਕਰੀਬ ਘਟਿਆ
ਚੰਡੀਗੜ੍ਹ /ਬਿਊਰੋ ਨਿਊਜ਼
ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲਾਂ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦਾ ਜੇਲ੍ਹ ਵਿਚ 10 ਕਿਲੋ ਭਾਰ ਘਟ ਗਿਆ ਹੈ। ਰਾਮ ਰਹੀਮ ਜਦੋਂ ਜੇਲ੍ਹ ਆਇਆ ਸੀ ਤਾਂ ਉਸ ਦਾ ਭਾਰ ਕਰੀਬ 105 ਕਿਲੋ ਤੋਂ ਥੋੜ੍ਹਾ ਜ਼ਿਆਦਾ ਸੀ ਪਰ ਹੁਣ 95 ਕਿਲੋ ਹੀ ਰਹਿ ਗਿਆ ਹੈ। ਉਸ ਦਾ ਚਿਹਰਾ ਕਾਲਾ ਪੈਣ ਲੱਗ ਗਿਆ ਹੈ ਅਤੇ ਇਸ ਦੇ ਨਾਲ ਹੀ ਦਾੜ੍ਹੀ ਸਫੈਦ ਹੋਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਰਾਮ ਰਹੀਮ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਵੀ ਕਾਫੀ ਪਰੇਸ਼ਾਨ ਹੋ ਰਿਹਾ ਹੈ। ਰਾਮ ਰਹੀਮ ਜੇਲ੍ਹ ਵਿਚ ਜ਼ਿਆਦਾਤਰ ਮਾਯੂਸ ਜਿਹਾ ਹੀ ਨਜ਼ਰ ਆਉਂਦਾ ਹੈ।