ਮੈਂ ਕਈ ਸਾਲਾਂ ਤੋਂ ਲਾਇਸੰਸ ਪ੍ਰਾਪਤ ਫਿਊਨਰਲ ਡਾਇਰੈਕਟਰ ਹਾਂ। ਮੇਰਾ ਮੰਨਣਾ ਹੈ ਕਿ ਜੀਵਨ ਵਿਚ ਮੇਰੀ ਲੋੜ ਲੋਕਾਂ ਨੂੰ ਉਦੋਂ ਪੈਂਦੀ ਹੈ ਜਦੋਂ ਉਨ੍ਹਾਂ ਨੂੰ ਸਭ ਤੋਂ ਵਧੇਰੇ ਮਦਦ ਦੀ ਲੋੜ ਹੋਵੇਗੀ। ਮੌਤ ਬਾਰੇ ਬੋਲਣ ਨਾਲ ਸਬੰਧਤ ਬਹੁਤ ਸਾਰੇ ਵਿਸ਼ਵਾਸਾਂ ਕਾਰਨ ਬਹੁਤ ਸਾਰੇ ਲੋਕ ਅੰਤਮ ਸੰਸਕਾਰ ਵਿਸ਼ੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਇਹ ਇਕ ਮਹੱਤਵਪੂਰਨ ਵਿਸ਼ਾ ਹੈ ਕਿ ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ।
ਜਦੋਂ ਸਮਾਂ ਆ ਜਾਂਦਾ ਹੈ, ਜਿਸ ਵਿਚ ਤੁਹਾਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਕੀ ਕਰਨਾ ਹੈ ਅਤੇ ਥੋੜੇ ਸਮੇਂ ‘ਚ ਨਿਰਮਾਣ ਕਰਨਾ ਹੈ। ਇਹ ਨਿਰਣਾ ਬੇਹੱਦ ਭਾਵੁਕ ਸਮੇਂ ਦੌਰਾਨ ਕੀਤਾ ਜਾਂਦਾ ਹੈ ਅਤੇ ਕਈ ਇਸ ਸਬੰਧ ਵਿਚ ਤਿਆਰ ਨਹੀਂ ਹੁੰਦੇ। ਜਦੋਂ ਮੈਂ ਪਰਿਵਾਰ ਨਾਲ ਗੱਲ ਕਰਦਾ ਹਾਂ ਤਾਂ ਮੈਂ ਹਮੇਸ਼ਾ ਇਕ ਵਿਲ ਦੀ ਸਿਫਾਰਿਸ਼ ਕਰਦਾ ਹਾਂ।
ਮੈਂ ਇਕ ਐਗਜ਼ੀਕਿਊਟਵ ਵਜੋਂ ਕੰਮ ਕਰਦਾ ਹਾਂ ਜੋ ਕਿ ਸਾਰੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਨ ਦਾ ਇੰਚਾਰਜ ਹਾਂ।
ਇਕ ਬੈਂਕ ਵਾਂਗ ਵਿੱਤੀ ਸੰਸਥਾਵਾਂ ਦੇ ਮਾਮਲੇ ‘ਚ, ਵਿਲ ਅਤੇ ਇਕ ਐਗਜ਼ੀਕਿਊਟਿਵ ਹੋਣ ਨਾਲ ਖਾਤਿਆਂ ਨੂੰ ਬੰਦ ਕਰਨ ਅਤੇ ਧਨ ਵਾਪਸ ਲੈਣ ਦੀ ਪ੍ਰਕਿਰਿਆ ਸਰਲ ਹੋ ਜਾਂਦੀ ਹੈ।
ਹਿਕ ਵਿਲ ਦੇ ਬਿਨਾਂ ਤੁਹਾਨੂੰ ਇਕ ਵਕੀਲ ਵੀ ਸ਼ਾਮਲ ਕਰਨਾ ਪੈ ਸਕਦਾ ਹੈ ਅਤੇ ਸੰਭਾਵੀ ਮਹਿੰਗੀ ਫੀਸ ਵੀ ਦੇਣੀ ਪੈ ਸਕਦੀ ਹੈ। ਜਦੋਂ ਅੰਤਮ ਸੰਸਕਾਰ ਲਈ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ, ਤਾਂ ਘੱਟ ਆਮਦਨ ਵਾਲੇ ਲੋਕ ਜਾਂ ਅੰਗਹੀਣ ਵਿਅਕਤੀਆਂ ਨੂੰ ਸਥਾਨਕ ਸਰਕਾਰ ਤੋਂ ਅੰਤਮ ਸੰਸਕਾਰ ਸੇਵਾ ਅਤੇ ਅੰਤਮ ਸੰਸਕਾਰ ਲਈ ਭੁਗਤਾਨ ਪ੍ਰਾਪਤ ਹੋ ਸਕਦਾ ਹੈ, ਇਸ ਤੋਂ ਇਲਾਵਾ ਸੀ.ਪੀ.ਪੀ. (ਕੈਨੇਡਾ ਪੈਨਸ਼ਨ ਯੋਜਨਾ) ਹੈ, ਜਿੱਥੇ ਕਈ ਸਾਲਾਂ ਤੋਂ ਕੈਨੇਡਾ ‘ਚ ਕੰਮ ਕਰ ਰਹੇ ਲੋਕ ਅਤੇ ਸੀ.ਪੀ.ਪੀ.ਟੈਕਸ ਦਾ ਭੁਗਤਾਨ ਅੰਤਮ ਸੰਸਕਾਰ ਦੇ ਖਰਚਿਆਂ ਲਈ 2500 ਡਾਲਰ ਤੱਕ ਦਾ ਖਰਚਾ ਪ੍ਰਾਪਤ ਕਰ ਸਕਦੇ ਹਨ।
ਅੰਤਮ ਸੰਸਕਾਰ ਦੇ ਪੂਰਵ ਯੋਜਨਾ ਦੇ ਮਹੱਤਵ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ। ਅੱਜ ਕਈ ਕੈਨੈਡੀਅਨ ਆਪਣੇ ਅੰਤਮ ਸੰਸਕਾਰ ਲਈ ਪਹਿਲਾਂ ਹੀ ਸਭ ਕੁਝ ਤੈਅ ਕਰ ਲੈਂਦੇ ਹਨ ਕਿਉਂਕਿ ਇਸ ‘ਤੇ ਕਾਫੀ ਖਰਚਾ ਆਉਂਦਾ ਹੈ ਅਤੇ ਇੲ ਲਗਾਤਾਰ ਵਧ ਰਿਹਾ ਹੈ। ਪੂਰਵ ਯੋਜਨਾ ਨਾਲ ਇਸ ਖਰਚੇ ‘ਤੇ ਇਕ ਤਾਲਾ ਲੱਗ ਜਾਂਦਾ ਹੈ। ਉਨਾਂ ਲੋਕਾਂ ਲਈ ਜੋ ਇਕ ਅੰਤਮ ਸੰਸਕਾਰ ਦਾ ਭੁਗਤਾਨ ਨਹੀਂ ਕਰਦੇ, ਤੁਹਾਨੂੰ ਅੰਤਮ ਸੰਸਕਾਰ ਦੀ ਕੀਮਤ ਚੁਕਾਉਣੀ ਪੈਂਦੀ ਹੈ, ਜੋ ਕਿ ਭਵਿੱਖ ਦੀ ਲਾਗਤ ‘ਤੇ ਹੋਵੇਗੀ। ਅੰਤਮ ਸੰਸਕਾਰ ਲਾਗਤ ਆਮ ਤੌਰ ‘ਤੇ ਮੁਦਰਾ ਸਫੀਤੀ ਅਤੇ ਮਾਲ ਦੀ ਲਾਗਤ ਦੇ ਨਾਲ ਵੱਧ ਜਾਂਦੀ ਹੈ।
ਅੰਤਮ ਸੰਸਕਾਰ ਦੀ ਪੂਰਵ ਯੋਜਨਾ ਦੇ ਤਹਿਤ ਅੰਤਮ ਸੰਸਕਾਰ ਦੀ ਯੋਜਨਾ ‘ਚ ਪਰਿਵਾਰ ਤੋਂ ਭਾਵਨਾਤਮਕ ਤਣਾਅ ਦੂਰ ਹੋ ਜਾਂਦਾ ਹੈ। ਅੰਤਮ ਸੰਸਕਾਰ ਦੀ ਪੂਰਵ ਲਾਗਤ ਨੂੰ ਵੀ ਲਚਕੀਲਾ ਅਤੇ ਆਸਾਨ ਬਣਾਉਣ ਨਾਲ ਇਸ ਨੂੰ ਕਈ ਸਾਲਾਂ ਵਿਚ ਵੰਡਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਯਾਤਰਾ ਕਰਨਾ ਪਸੰਦ ਕਰਦੇ ਹਨ, ਪਰ ਜੇਕਰ ਵਿਦੇਸ਼ ‘ਚ ਹੋਣ ਵਾਲੀ ਮੌਤ ਕਿਸੇ ਨੂੰ ਵਾਪਸ ਕੈਨੇਡਾ ‘ਚ ਲਿਆਉਣ ਲਈ ਬਹੁਤ ਮਹਿੰਗੀ ਹੋਵੇਗੀ। ਇਹ ਕਈ ਹਜ਼ਾਰ ਡਾਲਰ ਹੋਵੇਗੀ।
ਅਜਿਹੇ ਵਿਚ 525 ਡਾਲਰ ‘ਚ ਟਰੈਵਲ ਪਲਾਨ (ਵਨ ਟਾਈਮ ਲਾਈਫ਼ ਟਾਈਮ ਫੀਸ) ਹੈ ਜੋ ਕਿ ਕਿਸੇ ਨੂੰ ਘਰ ਲਿਆਉਣ ਦੀ ਲਾਗਤ ਨੂੰ ਕਵਰ ਕਰੇਗਾ, ਭਾਵੇਂ ਤੁਸੀਂ ਦੁਨੀਆ ‘ਚ ਜਿੱਥੇ ਵੀ ਜਾ ਰਹੇ ਹੋ। ਜੀਵਨ ਨਿਰਣਾ ਲੈਣ ਵਿਚ ਸੂਚਿਤ ਹੋਣ ਦੇ ਨਾਤੇ ਬਹੁਤ ਮਹੱਤਵਪੂਰਨ ਹੈ। ਮੌਤ ਹੋਣ ‘ਤੇ ਵੀ ਅਜਿਹਾ ਹੋਣਾ ਚਾਹੀਦਾ ਹੈ।
-ਕਮਲ ਭਾਰਦਵਾਜ