ਪ੍ਰਧਾਨ ਮੰਤਰੀ 28 ਸਾਲਾਂ ਤੋਂ ਰੱਖਦੇ ਆ ਰਹੇ ਹਨ ਵਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ ਦਿਨਾਂ ਦੇ ਵਰਤ ‘ਤੇ ਰਹਿਣਗੇ। ਮਾਂ ਦੁਰਗਾ ਦੇ 9 ਰੂਪਾਂ ਦੀ ਅਰਾਧਨਾ ਦਾ ਪੁਰਵ ਅੱਜ ਤੋਂ ਸ਼ੁਰੂ ਹੋ ਕੇ 29 ਸਤੰਬਰ ਨੂੰ ਸੰਪੰਨ ਹੋਵੇਗਾ ਤੇ 30 ਸਤੰਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਾਲਾਂ ਤੋਂ ਨਵਰਾਤਿਆਂ ਵਿੱਚ 9 ਦਿਨ ਦਾ ਵਰਤ ਰੱਖਦੇ ਆ ਰਹੇ ਹਨ। ਨਰਾਤਿਆਂ ਦੇ ਪਹਿਲੇ ਦਿਨ ਮੋਦੀ ਨਾਵਦੇਵੀ ਦੀ ਖਾਸ ਪੂਜਾ ਕਰਦੇ ਹਨ। ਉਹ ਸਿਰਫ ਪਾਣੀ ਨਾਲ ਹੀ ਵਰਤ ਰੱਖਦੇ ਹਨ। ਇਸ ਦੌਰਾਨ ਉਹ ਰੋਜ਼ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਦਰਅਸਲ ਮੋਦੀ ਦੀ ਨਰਾਤਿਆਂ ਦੌਰਾਨ ਵਰਤ ਰੱਖਣ ਦੀ ਆਦਤ ਇੰਨੀ ਪੁਰਾਣੀ ਹੋ ਚੁੱਕੀ ਹੈ ਕਿ ਉਨ੍ਹਾਂ ਦੇ ਸ਼ਰੀਰ ‘ਤੇ ਇਸ ਦਾ ਕੁਝ ਖਾਸ ਅਸਰ ਨਹੀਂ ਦਿਖਾਈ ਦਿੰਦਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …