Breaking News
Home / ਪੰਜਾਬ / ਗੁਰਦਾਸਪੁਰ ‘ਚ ਵੀਪੀ ਪੈਡ ਸਿਸਟਮ ਰਾਹੀਂ ਪੈਣਗੀਆਂ ਵੋਟਾਂ

ਗੁਰਦਾਸਪੁਰ ‘ਚ ਵੀਪੀ ਪੈਡ ਸਿਸਟਮ ਰਾਹੀਂ ਪੈਣਗੀਆਂ ਵੋਟਾਂ

ਵੋਟਰ ਜਿਸ ਚੋਣ ਨਿਸ਼ਾਨ ਨੂੰ ਦਬਾਏਗਾ ਉਸਦੀ ਪਰਚੀ ਬਾਹਰ ਨਿਕਲੇਗੀ
ਅੰਮ੍ਰਿਤਸਰ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਈਵੀਐਮ ‘ਤੇ ਕਈ ਸਵਾਲ ਚੁੱਕੇ ਸਨ ਤੇ ਇਸ ਨੂੰ ਹੀ ਬਾਕੀ ਪਾਰਟੀਆਂ ਦੀ ਹਾਰ ਦਾ ਕਾਰਨ ਦੱਸਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪੁੱਜਿਆ ਸੀ। ਉਸ ਵਿਵਾਦ ਤੋਂ ਬਾਅਦ ਹੁਣ ਗੁਰਦਸਪੁਰ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਨੇ ਵੀਪੀ ਪੈਡ ਸਿਸਟਮ ਰਾਹੀਂ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਸਿਸਟਮ ਰਾਹੀਂ ਈਵੀਐਮ ਦੇ ਨਾਲ-ਨਾਲ ਵੀਪੀ ਪੈਡ ਮਸ਼ੀਨ ਨੂੰ ਕੁਨੈਕਟ ਕਰਨ ਉਪਰੰਤ ਜਦੋਂ ਵੋਟਰ ਜਿਸ ਵੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਦਬਾਏਗਾ ਤਾਂ ਉਸ ਦੀ ਪਰਚੀ ਬਾਹਰ ਨਿਕਲੇਗੀ। ਇਸ ਤੋਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਨੇ ਜਿਸ ਨਿਸ਼ਾਨ ਦਾ ਬਟਨ ਦੱਬਿਆ ਸੀ, ਉਸ ਦੀ ਵੋਟ ਉਸ ਪਾਰਟੀ ਨੂੰ ਹੀ ਪਈ ਹੈ। ਇਸਦੇ ਚੱਲਦਿਆਂ ਕਰੀਬ ਢਾਈ ਹਜ਼ਾਰ ਮਸ਼ੀਨਾਂ ਗੁਰਦਾਸਪੁਰ ਪਹੁੰਚ ਚੁੱਕੀਆਂ ਹਨ। ਚੇਤੇ ਰਹੇ ਕਿ 11 ਅਕਤੂਬਰ ਨੂੰ ਗੁਰਦਾਸਪੁਰ ‘ਚ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ।

 

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …