ਭਗਵੰਤ ਮਾਨ ਦਾ ਕਹਿਣਾ, ਪਾਰਟੀ ਧਰਮ ਦੇ ਅਧਾਰ ‘ਦੇ ਉਮੀਦਵਾਰ ਨਹੀਂ ਚੁਣਦੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਉਚ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦਾ ਉਮੀਦਵਾਰ ਹਿੰਦੂ ਚਿਹਰਾ ਹੀ ਹੋਵੇਗਾ। ਇਹ ਸੀਨੀਅਰ ਫੌਜੀ ਅਧਿਕਾਰੀ ਵੀ ਹੋ ਸਕਦਾ ਹੈ। ਹਾਲਾਂਕਿ ਪੰਜਾਬ ‘ਚ ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਸੈਕੂਲਰ ਹੈ ਤੇ ਧਰਮ ਦੇ ਅਧਾਰ ‘ਤੇ ਉਮੀਦਵਾਰ ਨਹੀਂ ਚੁਣਦੀ। ਉਨ੍ਹਾਂ ਏਨਾ ਜ਼ਰੂਰ ਕਿਹਾ ਕਿ ‘ਆਪ’ ਦਾ ਉਮੀਦਵਾਰ ਬਾਹਰੀ ਨਹੀਂ ਗੁਰਦਾਸਪੁਰ ਦਾ ਹੀ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸੀਂ 1-2 ਦਿਨਾਂ ਵਿੱਚ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰ ਦਿਆਂਗੇ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਭਾਜਪਾ ਨੂੰ ਲੋਕ ਇਸ ਕਰਕੇ ਵੋਟ ਨਹੀਂ ਦੇਣਗੇ ਕਿਉਕਿ ਉਸਨੇ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ।