Breaking News
Home / ਪੰਜਾਬ / ਕੈਬਨਿਟ ਮੀਟਿੰਗ ‘ਚ ਸਿੱਧੂ ਮਾਮਲੇ ‘ਚ ਕੈਪਟਨ ਅਮਰਿੰਦਰ ਦਾ ਸਟੈਂਡ

ਕੈਬਨਿਟ ਮੀਟਿੰਗ ‘ਚ ਸਿੱਧੂ ਮਾਮਲੇ ‘ਚ ਕੈਪਟਨ ਅਮਰਿੰਦਰ ਦਾ ਸਟੈਂਡ

ਕਿਹਾ-ਨਵਜੋਤ ਸਿੱਧੂ ਦੇ ਖਿਲਾਫ ਨੈਗੇਟਿਵ ਬਿਆਨ ਨਾ ਦਿਓ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕੀਤੀ ਗਈ ਟਿੱਪਣੀ ਦਾ ਮਾਮਲਾ ਕੈਬਨਿਟ ਮੀਟਿੰਗ ਵਿਚ ਵੀ ਉਠਿਆ। ਕੈਪਟਨ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਕੈਬਨਿਟ ਮੀਟਿੰਗ ਵਿਚ ਕਈ ਮੰਤਰੀਆਂ ਨੇ ਸਿੱਧੂ ਦੇ ਬਿਆਨ ਦਾ ਮੁੱਦਾ ਉਠਾਇਆ। ਇਸ ‘ਤੇ ਕੈਪਟਨ ਨੇ ਤੁਰੰਤ ਸਟੈਂਡ ਲਿਆ ਅਤੇ ਮੰਤਰੀਆਂ ਨੂੰ ਨਵਜੋਤ ਸਿੱਧੂ ਖਿਲਾਫ ਕਿਸੇ ਤਰ੍ਹਾਂ ਦੀ ਨੈਗੇਟਿਵ ਟਿੱਪਣੀ ਨਾ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਸਿੱਧੂ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਛੇ ਮੰਤਰੀ ਤਿਆਰ ਸਨ। ਪਰ ਮੁੱਖ ਮੰਤਰੀ ਵਲੋਂ ਲਏ ਸਟੈਂਡ ਤੋਂ ਬਾਅਦ ਕਿਸੇ ਵੀ ਮੰਤਰੀ ਨੇ ਸਿੱਧੂ ਮਾਮਲੇ ‘ਤੇ ਕੋਈ ਚਰਚਾ ਨਹੀ ਕੀਤੀ। ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੀਟਿੰਗ ਵਿਚ ਸਿੱਧੂ ਦਾ ਮਾਮਲਾ ਹੀ ਛਾਇਆ ਰਹੇਗਾ ਤੇ ਸਾਰਿਆਂ ਦਾ ਧਿਆਨ ਵੀ ਕੈਬਨਿਟ ਮੀਟਿੰਗ ਵੱਲ ਸੀ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਇਸ ਕੈਬਨਿਟ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ, ਕਿਉਂਕਿ ਉਹ ਹੋਰ ਰਾਜਾਂ ਦੀ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਲਈ ਗਏ ਹੋਏ ਹਨ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …