14.5 C
Toronto
Wednesday, September 17, 2025
spot_img
Homeਪੰਜਾਬਸਿੱਧੂ ਨੇ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਨੂੰ ਲਿਖੇ ਵੱਖ-ਵੱਖ ਖਤ

ਸਿੱਧੂ ਨੇ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਨੂੰ ਲਿਖੇ ਵੱਖ-ਵੱਖ ਖਤ

ਕਿਹਾ – ਬਾਬੇ ਨਾਨਕ ਨਾਲ ਸਬੰਧਤ ਥਾਵਾਂ ਦੀ ਵਿਰਾਸਤੀ ਦਿੱਖ ਬਰਕਰਾਰ ਰੱਖੀ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ ਨਾਲ ਸਬੰਧਤ ਪਾਕਿਸਤਾਨ ਵਾਲੇ ਪਾਸੇ ਹੋ ਰਹੇ ਕਾਰਜਾਂ ਅਤੇ ਭਾਰਤ ਵਾਲੇ ਪਾਸੇ ਹੋਣ ਵਾਲੇ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਖ-ਵੱਖ ਪੱਤਰ ਲਿਖੇ ਹਨ। ਉਨ੍ਹਾਂ ਆਪਣੇ ਪੱਤਰਾਂ ਵਿਚ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਅਤੇ ਇਨ੍ਹਾਂ ਦੇ ਨੇੜਲੇ ਇਲਾਕਿਆਂ ਦੀ ਪਵਿੱਤਰਤਾ ਅਤੇ ਪੁਰਾਤਨ ਦਿੱਖ ਹੂਬਹੂ ਕਾਇਮ ਰੱਖੀ ਜਾਵੇ ਅਤੇ ਇਨ੍ਹਾਂ ਸਥਾਨਾਂ ਨੂੰ ‘ਵਿਰਾਸਤੀ ਪਿੰਡ’ ਦਾ ਦਰਜਾ ਦਿੱਤਾ ਜਾਵੇ। ਸਿੱਧੂ ਵਲੋਂ ਮੋਦੀ ਤੇ ਇਮਰਾਨ ਖ਼ਾਨ ਨੂੰ ਲਿਖੇ ਪੱਤਰਾਂ ਵਿੱਚ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਸਬੰਧਿਤ ਥਾਵਾਂ ਦਾ ਵਿਕਾਸ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਉਸ ਜਗ੍ਹਾ ਦੀ ਮਹੱਤਤਾ, ਪਵਿੱਤਰਤਾ ਅਤੇ ਪੁਰਾਤਨਤਾ ਭੰਗ ਨਾ ਹੋਵੇ, ਤਾਂ ਜੋ ਸੰਗਤ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਮੇਂ ਨੂੰ ਨੇੜਿਓਂ ઠਮਹਿਸੂਸ ਕਰ ਸਕੇ। ਉਨ੍ਹਾਂ ਕਿਹਾ ਕਿ ਸੰਗਤ ਜਾਂ ਸੈਲਾਨੀਆਂ ਦੀ ਸਹੂਲਤ ਦੇ ਨਾਂ ‘ਤੇ ਰੂਹਾਨੀਅਤ ਦੇ ਪ੍ਰਤੀਕ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਸੰਗਮਰਮਰ ਵਿਚ ਮੜ੍ਹ ਕੇ ਕੰਕਰੀਟ ਦਾ ਜੰਗਲ ਨਾ ਬਣਾਇਆ ਜਾਵੇ।ઠ

RELATED ARTICLES
POPULAR POSTS