ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀ ਰਣਜੀਤ ਸਿੰਘ ਭੰਗੂ ਦੇ ਨੌਜਵਾਨ ਪੁੱਤਰ ਅਤੇ ਇੱਥੋਂ ਦੇ ਸੈਕਟਰ-70 ਦੇ ਵਸਨੀਕ ਸਿਮਰਨਜੀਤ ਸਿੰਘ ਭੰਗੂ (20) ਜਿਸ ਦਾ ਕੁੱਝ ਦਿਨ ਪਹਿਲਾਂ ਅਮਰੀਕਾ ਦੇ ਸੈਕਰਾਮੈਂਟੋ ઠਵਿੱਚ ਅਣਪਛਾਤੇ ਵਿਅਕਤੀਆਂ ਨੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਦਾ ਮੰਗਲਵਾਰ ਨੂੰ ਮੁਹਾਲੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਹ ਪਿਛਲੇ ਸਾਲ ਹੀ ਆਪਣੀ ਵੱਡੀ ਭੈਣ (ਜੋ ਸੈਕਰਾਮੈਂਟੋ ਵਿੱਚ ਰਹਿੰਦੀ ਹੈ) ਕੋਲ ਗਿਆ ਸੀ ਅਤੇ ਉੱਥੇ ਦੱਖਣੀ ਸੈਕਰਾਮੈਂਟੋ ਵਿੱਚ ਸਥਿਤ ਚੈਵਗਨ ਗੈਸ ਸਟੇਸ਼ਨ ‘ਤੇ ਨੌਕਰੀ ਕਰਦਾ ਸੀ।ਸਿਮਰਨਜੀਤ ਦੀ ਵੱਡੀ ਭੈਣ ਨੇ ਰੱਖੜੀ ਵਾਲੇ ਦਿਨ ਅਤੇ ਪੂਰੀ ਰਾਤ ਆਪਣੇ ਛੋਟੇ ਭਰਾ ਦੀ ਲਾਸ਼ ਕੋਲ ਵਿਰਲਾਪ ਕਰਦਿਆਂ ਬਿਤਾਈ। ਸਿਮਰਨਜੀਤ ਦੀ ਚਿਖਾ ਨੂੰ ਅਗਨੀ ਮ੍ਰਿਤਕ ਦੇ ਤਿੰਨ ਜੀਜਿਆਂ ਹਰਤੇਜਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਗੁਰਤੇਜਪ੍ਰੀਤ ਸਿੰਘ ਨੇ ਦਿਖਾਈ। ਇਸ ਮੌਕੇ ਪਿਤਾ ਰਣਜੀਤ ਸਿੰਘ ਭੰਗੂ, ਵਿਧਾਇਕ ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਸਿਮਰਨਜੀਤ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 11 ਅਗਸਤ ਨੂੂੰ ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਸੈਕਟਰ-70 ਵਿੱਚ ਦੁਪਹਿਰੇ ਹੋਵੇਗਾ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …