ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਸਰਕਾਰ ਆਪਣੀਆਂ ਏਸੀ ਬੱਸਾਂ ਉਤਾਰੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਸਰਕਾਰ ਨੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਨੂੰ ਟੱਕਰ ਦੇਣ ਲਈ ਰਣਨੀਤੀ ਘੜ ਲਈ ਹੈ। ਸਰਕਾਰ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਮੁਕਾਬਲੇ ਆਪਣੀਆਂ ਏਸੀ ਬੱਸਾਂ ਸੜਕਾਂ ‘ਤੇ ਉਤਾਰੇਗੀ। ਇਸ ਸਬੰਧੀ ਨਵੀਂ ਟਰਾਂਸਪੋਰਟ ਨੀਤੀ ਨੂੰ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ।
ਇਸ ਸਬੰਧੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਛੇ ਮਹੀਨਿਆਂ ਵਿੱਚ ਨਵੇਂ ਬੱਸ ਪਰਮਿਟ ਜਾਰੀ ਕੀਤੇ ਜਾਣਗੇ। ਪੰਜਾਬ ਸਰਕਾਰ ਨਵੀਂ ਟਰਾਂਸਪੋਰਟ ਨੀਤੀ ਨੂੰ ਮਨਜ਼ੂਰੀ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲ ਭੇਜੇਗੀ ਕਿਉਂਕਿ ਇਸ ਨਾਲ ਜੁੜਿਆ ਕੇਸ ਹਾਈਕੋਰਟ ਕੋਲ ਸੁਣਵਾਈ ਅਧੀਨ ਹੈ। ਨਵੀਂ ਟਰਾਂਸਪੋਰਟ ਨੀਤੀ ਤਹਿਤ ਡੀਟੀਓ ਦਫਤਰ ਖਤਮ ਕਰਕੇ ਡਰਾਈਵਿੰਗ ਲਾਇਸੰਸ ਬਣਾਉਣ ਦਾ ਕੰਮ ਐਸਡੀਐਮ ਨੂੰ ਸੌਂਪਿਆ ਜਾਏਗਾ। ਹੁਣ ਟਰੱਕਾਂ ਦੇ ਕਿਰਾਏ ਭਾੜੇ ਵੀ ਸਰਕਾਰ ਹੀ ਤੈਅ ਕਰੇਗੀ। ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕ ਪੱਖੀ ਟਰਾਂਸਪੋਰਟ ਨੀਤੀ ਲਿਆਉਣ ਦਾ ਵਾਅਦਾ ਕੀਤਾ ਸੀ।
Check Also
ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਹੋਇਆ ਬੰਦ
20 ਨਵੰਬਰ ਨੂੰ ਪੈਣਗੀਆਂ ਵੋਟਾਂ ਤੇ ਨਤੀਜੇ 23 ਨਵੰਬਰ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ’ਚ ਚਾਰ …