ਸੁਸ਼ਮਾ ਨੇ ਕਿਹਾ ਬੇਟੀ ਦਾ ਸਵਾਗਤ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼
ਜ਼ਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ਵਿਚ ਫਸੀ ਦਿੱਲੀ ਦੀ ਲੜਕੀ ਉਜ਼ਮਾ ਆਖਰਕਾਰ ਅੱਜ ਭਾਰਤ ਪਹੁੰਚ ਗਈ ਹੈ। ਵਾਹਗਾ ਬਾਰਡਰ ‘ਤੇ ਭਾਰਤ ਦੀ ਸੀਮਾ ਵਿਚ ਕਦਮ ਰੱਖਦਿਆਂ ਹੀ ਉਜ਼ਮਾ ਨੇ ਭਾਰਤ ਦੀ ਜ਼ਮੀਨ ਨੂੰ ਚੁੰਮਿਆ ਅਤੇ ਮਿੱਟੀ ਮੱਥੇ ਨਾਲ ਲਗਾਈ। ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖੁਦ ਉਜ਼ਮਾ ਨੂੰ ਮਿਲਣ ਲਈ ਪਹੁੰਚੇ। ਸੁਸ਼ਮਾ ਨੇ ਕਿਹਾ ਕਿ ਭਾਰਤ ਦੀ ਬੇਟੀ ਦਾ ਘਰ ‘ਚ ਸਵਾਗਤ ਹੈ। ਸੁਸ਼ਮਾ ਨੇ ਇਕ ਪ੍ਰੈਸ ਕਾਨਫਰੰਸ ਵੀ ਕੀਤੀ, ਜਿਸ ਵਿਚ ਉਜ਼ਮਾ ਅਤੇ ਉਸਦੀ ਮੱਦਦ ਕਰਨ ਵਾਲੇ ਭਾਰਤੀ ਹਾਈ ਕਮਿਸ਼ਨ ਦੇ ਅਫਸਰ ਜੇਪੀ ਸਿੰਘ ਵੀ ਹਾਜ਼ਰ ਸਨ। ਉਜ਼ਮਾ ਨੇ ਇਸ ਮੌਕੇ ਕਿਹਾ ਕਿ ਪਾਕਿਸਤਾਨ ਮੌਤ ਦਾ ਖੂਹ ਹੈ। ਉਜ਼ਮਾ ਨੇ ਸੁਸ਼ਮਾ ਸਵਰਾਜ ਦਾ ਧੰਨਵਾਦ ਵੀ ਕੀਤਾ। ਚੇਤੇ ਰਹੇ ਕਿ ਉਜ਼ਮਾ ਨੇ ਤਾਹਿਰ ਅਲੀ ਨਾਮ ਦੇ ਵਿਅਕਤੀ ‘ਤੇ ਪਾਕਿ ‘ਚ ਜ਼ਬਰਨ ਨਿਕਾਹ ਕਰਨ ਦਾ ਦੋਸ਼ ਲਗਾਇਆ ਸੀ ਅਤੇ ਮੱਦਦ ਲਈ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕੀਤੀ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …