14.1 C
Toronto
Wednesday, October 14, 2026
spot_img
HomeਕੈਨੇਡਾFrontਪੰਜਾਬ ਪੁਲਿਸ ਦਾ ਕਰਮਚਾਰੀ 15 ਕਿੱਲੋ ਹੈਰੋਇਨ ਸਣੇ ਕੌਮਾਂਤਰੀ ਸਰਹੱਦ ਤੋਂ ਗਿ੍ਰਫਤਾਰ

ਪੰਜਾਬ ਪੁਲਿਸ ਦਾ ਕਰਮਚਾਰੀ 15 ਕਿੱਲੋ ਹੈਰੋਇਨ ਸਣੇ ਕੌਮਾਂਤਰੀ ਸਰਹੱਦ ਤੋਂ ਗਿ੍ਰਫਤਾਰ

ਪੰਜਾਬ ਪੁਲਿਸ ਦਾ ਕਰਮਚਾਰੀ 15 ਕਿੱਲੋ ਹੈਰੋਇਨ ਸਣੇ ਕੌਮਾਂਤਰੀ ਸਰਹੱਦ ਤੋਂ ਗਿ੍ਰਫਤਾਰ
ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵਿਆਂ ਦੀ ਨਿਕਲੀ ਫੂਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਵਲੋਂ ਸੂਬੇ ਵਿਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਇਸਦੇ ਚੱਲਦਿਆਂ ਵੀ.ਵੀ. ਆਈ.ਪੀ. ਕਾਫਲੇ ਦੀ ਸੁਰੱਖਿਆ ਵਿਚ ਤੈਨਾਤ ਇਕ ਪੁਲਿਸ ਕਰਮੀ ਹੀ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕੌਮਾਂਤਰੀ ਸਰਹੱਦ ਤੋਂ ਫੜਿਆ ਗਿਆ। ਬੀ.ਐਸ.ਐਫ. ਨੇ ਪੰਜਾਬ ਪੁਲਿਸ ਨੇ ਜਵਾਨ ਕਰਨਬੀਰ ਸਿੰਘ ਨੂੰ 15 ਕਿੱਲੋ ਹੈਰਇਨ ਸਣੇ ਰੰਗੇ ਹੱਥੀ ਫੜ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦੀ ਡਿਊਟੀ ਕੌਮਾਂਤਰੀ ਸਰਹੱਦ ’ਤੇ ਖੜ੍ਹੀ ਕੀਤੀ ਗਈ ‘ਐਂਟੀ ਡਰੋਨ ਸਿਸਟਮ’ ਵਾਲੀ ਬੱਸ ’ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲਿਸ ਮੁਲਾਜ਼ਮ ਪਹਿਲਾਂ ਸਰਹੱਦੀ ਖੇਤਰ ਦੇ ਇਕ ਥਾਣੇ ਵਿਚ ਮੁਨਸ਼ੀ ਦੇ ਅਹੁਦੇ ’ਤੇ ਤੈਨਾਤ ਸੀ ਅਤੇ ਫਿਰ ਇਸ ਨੂੰ ਵੀ.ਵੀ.ਆਈ.ਪੀ. ਕਾਫਲੇ ਦੇ ਨਾਲ ਚੱਲਣ ਵਾਲੀ ਜੈਮਰ ਗੱਡੀ ਵਿਚ ਤੈਨਾਤ ਕਰ ਦਿੱਤਾ ਸੀ।  ਮਿਲ ਰਹੀ ਜਾਣਕਾਰੀ ਦੇ ਮੁਤਾਬਕ ਇਸ ਮੁਲਾਜ਼ਮ ਨੂੰ ਲੰਘੀ ਰਾਤ ਉਸ ਸਮੇਂ ਗਿ੍ਰਫਤਾਰ ਕੀਤਾ, ਜਦੋਂ ਉਹ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੇ ਪਿੰਡ ਜਾ ਰਿਹਾ ਸੀ। ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਦੀ ਮਿਲੀਭੁਗਤ ਹੋਣ ਕਰਕੇ ਸੂਬੇ ਵਿਚੋਂ ਨਸ਼ਿਆਂ ਦਾ ਖਾਤਮਾ ਹੋਣਾ ਨਾ-ਮੁਮਕਿਨ ਹੈ।

RELATED ARTICLES
POPULAR POSTS