14.5 C
Toronto
Tuesday, October 6, 2026
spot_img
HomeਕੈਨੇਡਾFrontਬਹਿਰੀਨ ਵਾਲੀ ਬੀਬੀ ਦੇ ਮਾਮਲੇ ’ਚ ਐਡਵੋਕੇਟ ਧਾਮੀ ਵੱਲੋਂ ਮੁੜ ਸੀਬੀਆਈ ਜਾਂਚ...

ਬਹਿਰੀਨ ਵਾਲੀ ਬੀਬੀ ਦੇ ਮਾਮਲੇ ’ਚ ਐਡਵੋਕੇਟ ਧਾਮੀ ਵੱਲੋਂ ਮੁੜ ਸੀਬੀਆਈ ਜਾਂਚ ਦੀ ਮੰਗ

ਬਹਿਰੀਨ ਵਾਲੀ ਬੀਬੀ ਦੇ ਮਾਮਲੇ ’ਚ ਐਡਵੋਕੇਟ ਧਾਮੀ ਵੱਲੋਂ ਮੁੜ ਸੀਬੀਆਈ ਜਾਂਚ ਦੀ ਮੰਗ
ਐਸਜੀਪੀਸੀ ਵਲੋਂ ਦੋ ਹੋਰ ਕਰਮਚਾਰੀ ਮੁਅੱਤਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਇਹ ਬੀਬੀ ਗੁਰਦੁਆਰਿਆਂ ਦੀਆਂ ਸਰਾਵਾਂ ਵਿਚ ਲੰਮਾ ਸਮਾਂ ਰਹੀ ਹੈ। ਇਸ ਸਬੰਧੀ ਸ਼ੋ੍ਰਮਣੀ ਕਮੇਟੀ ਵਲੋਂ ਕਈ ਮੁਲਾਜ਼ਮਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਇਸਦਾ ਖੁਲਾਸਾ ਅੰਮਿ੍ਰਤਸਰ ਵਿਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਦੇ ਸਾਹਮਣੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਮਿਲ ਗਈ ਹੈ ਅਤੇ ਅੰਤਿਮ ਰਿਪੋਰਟ ਅਗਲੇ ਦਿਨਾਂ ਵਿਚ ਮਿਲੇਗੀ। ਉਨ੍ਹਾਂ ਨੇ ਸਰਾਵਾਂ ਨਾਲ ਸਬੰਧਿਤ ਕੁਝ ਰਜਿਸਟਰ ਵੀ ਮੀਡੀਆ ਸਾਹਮਣੇ ਪੇਸ਼ ਕੀਤੇ, ਜਿਨ੍ਹਾਂ ਵਿਚ ਬਹਿਰੀਨ ਵਾਲੀ ਬੀਬੀ ਦੇ ਰਹਿਣ ਸਬੰਧੀ ਕੁਝ ਐਂਟਰੀਆਂ ਹਨ ਅਤੇ ਇਨ੍ਹਾਂ ਐਂਟਰੀਆਂ ਵਾਲੇ ਦਿਨਾਂ ਦੌਰਾਨ ਸਰਾਵਾਂ ਵਿਚ ਰਹਿਣ ਲਈ ਉਸ ਨੇ ਪੈਸੇ ਵੀ ਜਮ੍ਹਾਂ ਕਰਵਾਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਨੇ ਤਿੰਨ ਹੋਰ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਹੈ, ਜਿਨ੍ਹਾਂ ਵਿਚੋਂ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਕ ਕਰਮਚਾਰੀ ਦਾ ਤਬਾਦਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਦੋ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ।

RELATED ARTICLES
POPULAR POSTS