19.7 C
Toronto
Monday, September 14, 2026
spot_img
HomeਕੈਨੇਡਾFront‘ਨਸ਼ਾ ਮੁਕਤ ਯਾਤਰਾ’ ਤੋਂ ਪਹਿਲਾਂ ਡੀਜੀਪੀ ਨੂੰ ਮਿਲੇ ਭਾਜਪਾ ਦੇ ਆਗੂ

‘ਨਸ਼ਾ ਮੁਕਤ ਯਾਤਰਾ’ ਤੋਂ ਪਹਿਲਾਂ ਡੀਜੀਪੀ ਨੂੰ ਮਿਲੇ ਭਾਜਪਾ ਦੇ ਆਗੂ

‘ਨਸ਼ਾ ਮੁਕਤ ਯਾਤਰਾ’ ਤੋਂ ਪਹਿਲਾਂ ਡੀਜੀਪੀ ਨੂੰ ਮਿਲੇ ਭਾਜਪਾ ਦੇ ਆਗੂ
ਪੰਜਾਬ ਵਿਚ 18 ਸਤੰਬਰ ਤੋਂ ਸ਼ੁਰੂ ਹੋਵੇਗਾ 13 ਦਿਨ ਦਾ ਅਭਿਆਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ 18 ਸਤੰਬਰ ਤੋਂ ਸ਼ੁਰੂ ਹੋਣ ਵਾਲੀ ‘ਨਸ਼ਾ ਮੁਕਤ ਯਾਤਰਾ’ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਇਕ ਵਫਦ ਨੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਡੀਜੀਪੀ ਨੂੰ ਦੱਸਿਆ ਕਿ 13 ਦਿਨ ਚੱਲਣ ਵਾਲੀ ਯਾਤਰਾ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਵਿਧਾਨ ਸਭਾ ਖੇਤਰ ਨੂੰ ਕਵਰ ਕਰੇਗੀ। ਭਾਜਪਾ ਦੀ ਇਸ ਯਾਤਰਾ ਵਿਚ ਕੇਂਦਰੀ ਆਗੂ ਵੀ ਸ਼ਾਮਲ ਹੋਣਗੇ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸਾਨੂੰ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ’ਤੇ ਵਿਸ਼ਵਾਸ਼ ਨਹੀਂ ਰਿਹਾ ਅਤੇ ਅਸੀਂ ਆਪਣੇ ਵਲੋਂ ਸਾਰੇ ਯਤਨ ਕਰ ਰਹੇ ਹਾਂ। ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਾਜਪਾ ਵਲੋਂ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਤ ਸਾਰਾ’ ਦੇ ਤਹਿਤ ਸੂਬਾ ਵਿਆਪੀ ‘ਨਸ਼ਾ ਮੁਕਤ ਯਾਤਰਾ’ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਚਾਰ ਥਾਵਾਂ ਤੋਂ ਸ਼ੁਰੂ ਹੋਵੇਗੀ ਅਤੇ ਇਹ ਯਾਤਰਾ 13 ਦਿਨ ਚੱਲੇਗੀ। ਕੇਵਲ ਢਿੱਲੋਂ ਨੇ ਇਸ ਯਾਤਰਾ ਲਈ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ।

RELATED ARTICLES
POPULAR POSTS