
New Delhi : Jawa ਨੇ ਭਾਰਤ ਵਿੱਚ ਆਪਣੀ ਲੋਕਪ੍ਰਿਯ ਨਿਓ-ਕਲਾਸਿਕ ਰੋਡਸਟਰ 42 FJ ਦੀ ਨਵੀਂ All Stars ਰੇਂਜ ਪੇਸ਼ ਕਰ ਦਿੱਤੀ ਹੈ। ਇਸ ਦੀ ਕੀਮਤ 2.02 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2.16 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ। Jawa 42 FJ All Stars ਨੂੰ ਦੇਸ਼ ਭਰ ਦੇ Jawa Yezdi ਡੀਲਰਸ਼ਿਪ ਰਾਹੀਂ ਖਰੀਦਿਆ ਜਾ ਸਕਦਾ ਹੈ।
ਕੰਪਨੀ ਨੇ ਇਸ ਨਵੀਂ ਰੇਂਜ ਨੂੰ ਵੱਖ-ਵੱਖ ਰੰਗਾਂ ਦੇ ਵਿਕਲਪਾਂ ਅਤੇ ਖਾਸ ਡਿਜ਼ਾਈਨ ਐਲੀਮੈਂਟਸ ਨਾਲ ਪੇਸ਼ ਕੀਤਾ ਹੈ। Jawa 42 FJ All Stars ਨੂੰ ਕੁੱਲ 6 ਰੰਗਾਂ ਵਿੱਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ਵਿੱਚ Chrome, Nebula Blue, Matte Black with Red Clad, Matte Black with Black Clad, Aurora Green ਅਤੇ Red ਸ਼ਾਮਲ ਹਨ।
ਬਾਈਕ ਦੇ ਫਿਊਲ ਟੈਂਕ ਦੇ ਦੋਵੇਂ ਪਾਸਿਆਂ ’ਤੇ ਸਟਾਰ ਡਿਜ਼ਾਈਨ ਦਿੱਤਾ ਗਿਆ ਹੈ, ਜੋ All Stars ਰੇਂਜ ਨੂੰ ਸਟੈਂਡਰਡ ਮਾਡਲ ਤੋਂ ਵੱਖਰਾ ਲੁੱਕ ਦਿੰਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ Chrome ਵੈਰੀਐਂਟ ਸਭ ਤੋਂ ਮਹਿੰਗਾ ਹੈ, ਜਿਸ ਦੀ ਕੀਮਤ 2.16 ਲੱਖ ਰੁਪਏ ਰੱਖੀ ਗਈ ਹੈ। ਉੱਥੇ ਹੀ Aurora Green ਅਤੇ Red ਰੰਗਾਂ ਦੀ ਕੀਮਤ 2.02 ਲੱਖ ਰੁਪਏ ਰੱਖੀ ਗਈ ਹੈ।

