25.3 C
Toronto
Wednesday, September 2, 2026
spot_img
Homeਪੰਜਾਬਪੰਜਾਬ 'ਚ ਬੱਚਾ ਗੋਦ ਲੈਣਾ ਹੋਇਆ ਅਸਾਨ

ਪੰਜਾਬ ‘ਚ ਬੱਚਾ ਗੋਦ ਲੈਣਾ ਹੋਇਆ ਅਸਾਨ

ਪੰਜਾਬ ‘ਚ ਬੱਚਾ ਗੋਦ ਲੈਣਾ ਹੋਇਆ ਅਸਾਨਪੰਜਾਬ ਵਿਚ ਬੱਚਾ ਗੋਦ ਲੈਣ ਦੀ ਯੋਜਨਾ ਬਣਾ ਰਹੇ ਜੋੜਿਆਂ ਲਈ ਇਹ ਖਬਰ ਬਹੁਤ ਅਹਿਮ ਹੈ। ਪੰਜਾਬ ‘ਚ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਗੋਦ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਤੇ ਪਾਰਦਰਸ਼ੀ ਬਣਾ ਦਿੱਤਾ ਹੈ। ਇਸਦੇ ਚੱਲਦਿਆਂ ਬੱਚਾ ਗੋਦ ਲੈਣ ਵਾਲੇ ਜੋੜਿਆਂ ਨੂੰ ਹੁਣ ਇਕ ਤੋਂ ਦੂਜੀ ਥਾਂ ਭੱਜ-ਦੌੜ ਨਹੀਂ ਕਰਨੀ ਪਵੇਗੀ। ਪੰਜਾਬ ਸਰਕਾਰ ਨੇ ਹੁਣ ਜ਼ਿਲ੍ਹਾ ਪੱਧਰ ‘ਤੇ ਗੋਦ ਲੈਣ ਵਾਲੀਆਂ ਏਜੰਸੀਆਂ ਸਥਾਪਿਤ ਕਰ ਦਿੱਤੀਆਂ ਹਨ। ਇਹ ਦਾਅਵਾ ਪੰਜਾਬ ਦੀ ਮਹਿਲਾ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਹੈ।
– ਪਰਵਾਸੀ ਨਿਊਜ਼

 

RELATED ARTICLES
POPULAR POSTS