24.7 C
Toronto
Wednesday, August 12, 2026
spot_img
HomeਕੈਨੇਡਾFrontਅਮਰੀਕਾ ਦਾ 24 ਘੰਟਿਆਂ ’ਚ 140 ਇਰਾਨੀ ਟਿਕਾਣਿਆਂ ’ਤੇ ਹਮਲਾ

ਅਮਰੀਕਾ ਦਾ 24 ਘੰਟਿਆਂ ’ਚ 140 ਇਰਾਨੀ ਟਿਕਾਣਿਆਂ ’ਤੇ ਹਮਲਾ

ਅਮਰੀਕਾ ਦਾ 24 ਘੰਟਿਆਂ ’ਚ 140 ਇਰਾਨੀ ਟਿਕਾਣਿਆਂ ’ਤੇ ਹਮਲਾ
ਇਰਾਨ ਦਾ ਵੀ ਕੁਵੈਤ ਅਤੇ ਬਹਿਰੀਨ ’ਚ ਜਵਾਬੀ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਇਰਾਨ ਵਿਚ 140 ਟਿਕਾਣਿਆਂ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਇਹ ਹਮਲੇ ਕਿਸ਼ਮ, ਸੀਰਿਕ, ਬੰਦਰ ਅੱਬਾਸ, ਜਾਸਕ, ਬੁਸ਼ੇਹਰ ਅਤੇ ਹੋਰ ਕਈ ਇਲਾਕਿਆਂ ਵਿਚ ਕੀਤੇ ਗਏ ਹਨ। ਉਧਰ ਦੂਜੇ ਪਾਸੇ ਇਸਦੇ ਜਵਾਬ ਵਿਚ ਇਰਾਨ ਨੇ ਵੀ ਕੁਵੈਤ ਅਤੇ ਬਹਿਰੀਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਿਆਂ ਦਾ ਦਾਅਵਾ ਕੀਤਾ ਹੈ। ਇਰਾਨ ਦੇ ਮੀਡੀਆ ਮੁਤਾਬਕ ਕੁਵੈਤ ਦੇ ਅਲੀ ਅਲ-ਸਲੇਮ ਏਅਰਬੇਸ ’ਤੇ ਤੇਲ ਦੇ ਟੈਂਕ ਅਤੇ ਪੈਟਰੀਅਟ ਏਅਰ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਾਲ ਹੀ ਅਹਿਮਦ ਅਲ-ਜਾਬੇਰ ਏਅਰਬੇਸ ਦੇ ਰਡਾਰ ਸਿਸਟਮ ’ਤੇ ਵੀ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਆਈ.ਆਰ.ਜੀ.ਸੀ. ਨੇ ਬਹਿਰੀਨ ਦੇ ਸ਼ੇਖ ਈਸਾ ਏਅਰਬੇਸ ’ਤੇ ਵੀ ਹਮਲਿਆਂ ਦਾ ਦਾਅਵਾ ਕੀਤਾ ਸੀ। ਇਰਾਨ ਦੇ ਸੁਪਰੀਮ ਲੀਡਰ ਮੁਜ਼ਤਬਾ ਖੇਮੇਨੇਈ ਦੇ ਸਲਾਹਕਾਰ ਮੋਹਸਿਨ ਰੇਜਾਈ ਨੇ ਕਿਹਾ ਹੈ ਕਿ ਹੋਰਮੁਜ਼ ਸਟਰੇਟ ਇਰਾਨ ਦੇ ਲਈ ਕਈ ਪ੍ਰਮਾਣੂ ਬੰਬਾਂ ਤੋਂ ਵੀ ਜ਼ਿਆਦਾ ਅਹਿਮ ਹੈ। ਰੇਜਾਈ ਨੇ ਕਿਹਾ ਕਿ ਇਰਾਨ ਹੋਰਮੁਜ਼ ਦੀ ਹਰ ਹਾਲ ਵਿਚ ਰੱਖਿਆ ਕਰੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਹੈ, ਜਿਸ ਕਾਰਨ ਗੁਆਂਢੀ ਦੇਸ਼ਾਂ ਨੂੰ ਵੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ।

RELATED ARTICLES
POPULAR POSTS