4.7 C
Toronto
Saturday, October 17, 2026
spot_img
HomeਕੈਨੇਡਾFrontਜੰਮੂ ਕਸ਼ਮੀਰ ’ਚ ਭਾਜਪਾ ਵਲੋਂ ਸੀਐਮ ਉਮਰ ਅਬਦੁੱਲਾ ਨੂੰੂ 100 ਕਰੋੜ ਰੁਪਏ...

ਜੰਮੂ ਕਸ਼ਮੀਰ ’ਚ ਭਾਜਪਾ ਵਲੋਂ ਸੀਐਮ ਉਮਰ ਅਬਦੁੱਲਾ ਨੂੰੂ 100 ਕਰੋੜ ਰੁਪਏ ਦਾ ਮਾਨਹਾਨੀ ਨੋਟਿਸ

ਜੰਮੂ ਕਸ਼ਮੀਰ ’ਚ ਭਾਜਪਾ ਵਲੋਂ ਸੀਐਮ ਉਮਰ ਅਬਦੁੱਲਾ ਨੂੰੂ 100 ਕਰੋੜ ਰੁਪਏ ਦਾ ਮਾਨਹਾਨੀ ਨੋਟਿਸ
ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਲਗਾਏ ਸਨ ਇਲਜ਼ਾਮ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਭਾਜਪਾ ਨੇ ਅੱਜ ਸੋਮਵਾਰ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ  ਦਾ ਕਾਨੂੰਨੀ ਮਾਨਹਾਨੀ ਨੋਟਿਸ ਭੇਜਿਆ ਹੈ। ਇਹ ਕਾਰਵਾਈ ਮੁੱਖ ਮੰਤਰੀ ਦੇ ਉਸ ਦਾਅਵੇ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਤਹਿਤ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੂੰ ਨਕਦ ਰਾਸ਼ੀ ਅਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਝੂਠੇ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਕਰਾਰ ਦਿੰਦਿਆਂ ਲਿਖਤੀ ਰੂਪ ਵਿਚ ਬਿਆਨ ਵਾਪਸ ਲੈਣ ਅਤੇ 7 ਦਿਨਾਂ ਦੇ ਅੰਦਰ ਬਿਨਾ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਦਿਨੀਂ ਹਜ਼ਰਤਬਲ ਵਿਖੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਵਿਚ ਫੁੱਟ  ਪਾ ਕੇ ਸਰਕਾਰ  ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਸੀ ਕਿ ਜੰਮੂ ਦੇ ਇਕ ਨੈਸ਼ਨਲ ਕਾਨਫਰੰਸ ਆਗੂ ਨੇ ਉਨ੍ਹਾਂ ਨੂੰ  ਦੱਸਿਆ ਕਿ ਉਸ ਨੂੰ ਭਾਜਪਾ  ਦੇ ਖੇਮੇ ਵਿਚ ਸ਼ਾਮਲ ਹੋਣ ਲਈ 20 ਤੋਂ 30 ਕਰੋੜ ਰੁਪਏ ਅਤੇ ਇਕ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ।

RELATED ARTICLES
POPULAR POSTS