17.7 C
Toronto
Wednesday, September 30, 2026
spot_img
HomeਕੈਨੇਡਾFrontਮਨੀਸ਼ ਤਿਵਾੜੀ ਨੂੰ ਪੰਜਾਬ ਕਾਂਗਰਸ ’ਚ ਹੋਣ ਵਾਲਾ ਬਦਲਾਅ ਮਨਜੂਰ ਨਹੀਂ

ਮਨੀਸ਼ ਤਿਵਾੜੀ ਨੂੰ ਪੰਜਾਬ ਕਾਂਗਰਸ ’ਚ ਹੋਣ ਵਾਲਾ ਬਦਲਾਅ ਮਨਜੂਰ ਨਹੀਂ

ਮਨੀਸ਼ ਤਿਵਾੜੀ ਨੂੰ ਪੰਜਾਬ ਕਾਂਗਰਸ ’ਚ ਹੋਣ ਵਾਲਾ ਬਦਲਾਅ ਮਨਜੂਰ ਨਹੀਂ
ਕਿਹਾ : 60-70 ਆਗੂ ਦਿੱਲੀ ਬੁਲਾਏ ਅਤੇ ਮੈਨੂੰ ਪੁੱਛਿਆ ਹੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਚੋਣਾਂ ਤੋਂ ਪਹਿਲਾਂ ਹੋ ਰਹੇ ਬਦਲਾਅ ਨੂੰ ਲੈ ਕੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਬਦਲਾਅ ਲਈ ਹਾਈਕਮਾਂਡ ਨੇ 60-70 ਆਗੂਆਂ ਨੂੰ ਦਿੱਲੀ ਬੁਲਾ ਕੇ ਉਨ੍ਹਾਂ ਦੀ ਸਲਾਹ ਲਈ, ਪਰ ਮੈਨੂੰ ਨਹੀਂ ਬੁਲਾਇਆ ਗਿਆ। ਤਿਵਾੜੀ ਨੇ ਕਿਹਾ ਕਿ ਮੈਂ ਪੰਜਾਬ ਦੀ ਰਾਜਨੀਤੀ ਵਿਚ ਪੂਰੀ ਤਰ੍ਹਾਂ ਨਾਲ ਸਰਗਰਮ ਹਾਂ ਅਤੇ ਸੰਸਦ ਮੈਂਬਰ ਵੀ ਹਾਂ। ਮਨੀਸ਼ ਤਿਵਾੜੀ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਪੰਜਾਬ ਵਿਚ ਇਸ ਸਮੇਂ ਬਦਲਾਅ ਦਾ ਸਹੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਧਾਨ ਨੂੰ ਰਿਜ਼ਲਟ ਦੇਣ ਲਈ ਘੱਟ ਤੋਂ ਘੱਟ 24 ਮਹੀਨਿਆਂ ਦਾ ਸਮਾਂ ਚਾਹੀਦਾ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿਰਫ 6 ਜਾਂ 7 ਮਹੀਨਿਆਂ ਦਾ ਸਮਾਂ ਬਚਿਆ ਹੈ।

RELATED ARTICLES
POPULAR POSTS