20.6 C
Toronto
Tuesday, June 23, 2026
spot_img
HomeਕੈਨੇਡਾFrontਹੁਣ ਮਾਵਾਂ-ਧੀਆਂ ਤੋਂ ਬਾਅਦ ਪਿਓ-ਪੁੱਤਰ ਵੀ ਮੰਗਣ ਲੱਗੇ ਮੁੱਖ ਮੰਤਰੀ ਮਾਨ ਤੋਂ...

ਹੁਣ ਮਾਵਾਂ-ਧੀਆਂ ਤੋਂ ਬਾਅਦ ਪਿਓ-ਪੁੱਤਰ ਵੀ ਮੰਗਣ ਲੱਗੇ ਮੁੱਖ ਮੰਤਰੀ ਮਾਨ ਤੋਂ ਵਿੱਤੀ ਸਹਾਇਤਾ


ਕਿਹਾ : ਸਾਨੂੰ ਵੀ ਦਿਓ 500 ਰੁਪਏ ਪ੍ਰਤੀ ਮਹੀਨਾ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਮਹਿਲਾਵਾਂ ਨੂੰ ਮਿਲ ਰਹੀਆਂ ਮੁਫਤ ਸਹੂਲਤਾਂ ਅਤੇ ਵਿੱਤੀ ਸਹਾਇਤਾ ਦੀ ਤਰਜ਼ ’ਤੇ ਹੁਣ ਸੂਬੇ ਦੇ ਗੱਭਰੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਮਾਨ ਅੱਗੇ ਅਨੋਖੀ ਮੰਗ ਰੱਖੀ ਦਿੱਤੀ ਹੈ। ਪੰਜਾਬ ਦੇ ਤਲਵਾੜਾ ਇਲਾਕੇ ਦੇ ਨੌਜਵਾਨਾਂ ਵਲੋਂ ਤਿਆਰ ਕੀਤਾ ਗਿਆ ਇਕ ਰੈਪ ਗੀਤ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਨ੍ਹਾਂ ਨੌਜਵਾਨਾਂ ਨੇ ਇਕ ਗੀਤ ਇੰਸਟਾਗਰਾਮ ਪੇਜ਼ ’ਤੇ ਰਿਲੀਜ਼ ਕੀਤਾ ਹੈ। ਇਸ ਵਿਚ ਨੌਜਵਾਨ ਇਹ ਗਿਲਾ ਕਰਦੇ ਸੁਣਾਈ ਦੇ ਰਹੇ ਹਨ ਕਿ ਪੰਜਾਬ ਦੀਆਂ ਕਈ ਅਹਿਮ ਯੋਜਨਾਵਾਂ, ਜਿਵੇਂ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਅਤੇ ‘ਮਹਿਲਾਵਾਂ ਲਈ ਮੁਫਤ ਬੱਸ ਸਫਰ’ ਸਿਰਫ ਮਹਿਲਾਵਾਂ ਲਈ ਹੀ ਰਾਖਵੀਆਂ ਹਨ। ਨੌਜਵਾਨਾਂ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਮਰਦਾਂ ਨੂੰ ਵੀ ਕੁਝ ਆਰਥਿਕ ਮੱਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਰਦਾਂ ਦੇ ਬੈਂਕ ਖਾਤਿਆਂ ਵਿਚ ਵੀ ਘੱਟੋ-ਘੱਟ 500 ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇ। ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਹਾਸੋਹੀਣੇ ਅੰਦਾਜ਼ ਵਿਚ ਕਿਹਾ ਹੈ ਕਿ ਉਹ ਕੋਈ ਮੰਗਲ ਗ੍ਰਹਿ ਤੋਂ ਨਹੀਂ ਆਏ, ਇਸ ਲਈ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ 1 ਜੁਲਾਈ ਤੋਂ ਪੈਸੇ ਪਾਏ ਜਾਣ ਦਾ ਵਾਅਦਾ ਕੀਤਾ ਗਿਆ ਹੈ।

RELATED ARTICLES
POPULAR POSTS