8.3 C
Toronto
Thursday, October 22, 2026
spot_img
HomeਕੈਨੇਡਾFrontਨਿਊ ਇੰਡੀਆ ਇੰਸ਼ੋਰੈਂਸ ਦਾ ਸ਼ੇਅਰ 17% ਚੜ੍ਹਿਆ

ਨਿਊ ਇੰਡੀਆ ਇੰਸ਼ੋਰੈਂਸ ਦਾ ਸ਼ੇਅਰ 17% ਚੜ੍ਹਿਆ

ਨਿਊ ਇੰਡੀਆ ਇੰਸ਼ੋਰੈਂਸ ਦਾ ਸ਼ੇਅਰ 17% ਚੜ੍ਹਿਆ
ਟਾਟਾ ਗਰੁੱਪ ਨੇ 107 ਸਾਲ ਪਹਿਲਾਂ ਕੀਤੀ ਸੀ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਅਮਨ ਦੀ ਉਮੀਦ ਕਾਰਨ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇਸਦਾ ਅਸਰ ਘਰੇਲੂ ਬਾਜ਼ਾਰ ’ਤੇ ਵੀ ਪਿਆ। ਬੀ.ਐਸ.ਈ. ਸੈਂਸੈਕਸ ਕਾਰੋਬਾਰ ਦੌਰਾਨ 800 ਅੰਕ ਤੱਕ ਚੜ੍ਹ ਗਿਆ। ਇਸ ਦਰਮਿਆਨ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਸ਼ੇਅਰਾਂ ਵਿੱਚ ਕਰੀਬ 17 ਫੀਸਦੀ ਦੀ ਤੇਜ਼ੀ ਆਈ। ਕੰਪਨੀ ਦਾ ਸ਼ੇਅਰ ਬੀਐਸਈ ’ਤੇ 152.90 ਰੁਪਏ ਤੱਕ ਪਹੁੰਚ ਗਿਆ। ਪਿਛਲੇ ਸੈਸ਼ਨ ਵਿੱਚ ਇਹ 130.15 ਰੁਪਏ ’ਤੇ ਬੰਦ ਹੋਇਆ ਸੀ ਅਤੇ ਅੱਜ 130.75 ਰੁਪਏ ’ਤੇ ਖੁੱਲ੍ਹਿਆ। ਅੱਜ ਦੀ ਇਸ ਤੇਜ਼ੀ ਨਾਲ ਕੰਪਨੀ ਦਾ ਮਾਰਕੀਟ ਕੈਪ 25,000 ਕਰੋੜ ਰੁਪਏ ਤੋਂ ਉੱਪਰ ਨਿਕਲ ਗਿਆ। ਦੁਪਹਿਰ 12:30 ਵਜੇ ਤੱਕ ਕੰਪਨੀ ਦਾ ਸ਼ੇਅਰ 16.75% ਦੀ ਤੇਜ਼ੀ ਨਾਲ 151.95 ਰੁਪਏ ’ਤੇ ਟਰੇਡ ਕਰ ਰਿਹਾ ਸੀ।

RELATED ARTICLES
POPULAR POSTS