
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਸ਼ੋਸ਼ਲ ਮੀਡੀਆ ’ਤੇ ਇਕ ਦਾਅਵਾ ਕੀਤਾ ਹੈ। ਪਠਾਨਮਾਜਰਾ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਕਿ ਉਸ ਨੂੰ ਗਿ੍ਰਫਤਾਰ ਕਰਨ ਆਈ ਪੁਲਿਸ ਉਸ ਨੂੰ ਇਕ ਮੁਕਾਬਲੇ ਵਿਚ ਮਾਰ ਦੇਵੇਗੀ। ਪਠਾਨਮਾਜਰਾ ਨੇ ਕਿਹਾ ਕਿ ਜਿਸ ਕਰਕੇ ਮੈਂ ਲੰਘੇ ਦਿਨ ਕਰਨਾਲ ਵਿਚ ਪੁਲਿਸ ਤੋਂ ਬਚ ਕੇ ਨਿਕਲ ਗਿਆ। ਉਨ੍ਹਾਂ ਕਿਹਾ ਕਿ ਮੇਰੀ ਗੱਡੀ ’ਤੇ ਪੁਲਿਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਰਵ ਸ਼ਕਤੀਮਾਨ ਦੇ ਓਟ ਆਸਰੇ ਕਰਕੇ ਬਚ ਗਿਆ। ਪਠਾਨਮਾਜਰਾ ਨੇ ਸੂਬੇ ਦੇ ਸਾਥੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਜਾਬ ਦੇ ਹਿੱਤ ਵਿਚ ਬੋਲਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਹਰਿਆਣਾ ’ਚ ਪੈਂਦੇ ਕਰਨਾਲ ਦੇ ਡਾਬਰੀ ਪਿੰਡ ’ਚੋਂ ਗਿ੍ਰਫਤਾਰ ਕੀਤਾ ਸੀ, ਪਰ ਵਿਧਾਇਕ ਦੇ ਸਮਰਥਕਾਂ ਵੱਲੋਂ ਕੀਤੀ ਧੱਕਾਮੁੱਕੀ ਦੌਰਾਨ ਉਹ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ।

