ਕੈਪਟਨ ਅਮਰਿੰਦਰ ਨੂੰ ਧਮਕੀ ਦੇ ਆਖਿਆ, ਤੈਨੂੰ ਮਾਰਨ ਦੀ ਡਿਊਟੀ ਮੇਰੀ ਲੱਗੀ ਹੈ
ਫ਼ਰੀਦਕੋਟ/ਬਿਊਰੋ ਨਿਊਜ਼
ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਮੋਬਾਈਲ ਮਿਲਣੇ ਅਤੇ ਜੇਲ੍ਹ ਵਿਚੋਂ ਲਾਈਵ ਵੀਡੀਓ ਚਲਾਉਣ ਦੇ ਕੰਮ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਇੱਕ ਵਾਰ ਫਿਰ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਇੱਕ ਹਵਾਲਾਤੀ ਜਿਸਦਾ ਨਾਂ ਗੋਬਿੰਦ ਸਿੰਘ ਦੱਸਿਆ ਜਾ ਰਿਹਾ ਹੈ, ਵੱਲੋਂ ਮੋਬਾਈਲ ਫ਼ੋਨ ‘ਤੇ ਫੇਸਬੁੱਕ ਲਾਈਵ ਚਲਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਧਮਕੀ ਦਿੱਤੀ ਗਈ। ਜੇਲ੍ਹ ਵਿਚ ਬੰਦ ਹਵਾਲਾਤੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੇਆਮ ਧਮਕਾਉਂਦਿਆਂ ਕਿਹਾ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੀਆਂ ਝੂਠੀਆਂ ਕਸਮਾਂ ਖਾਧੀਆਂ, ਉਸਦੀ ਮੁਆਫੀ ਮੰਗ ਲੈ। ਇਸੇ ਲਾਈਵ ਵਿਚ ਹਵਾਲਾਤੀ ਨੇ ਮੁੱਖ ਮੰਤਰੀ ਨੂੰ ਧਮਕਾਉਂਦਿਆਂ ਕਿਹਾ ਕਿ ਤੈਨੂੰ ਮਾਰਨ ਦੀ ਡਿਊਟੀ ਮੇਰੀ ਲੱਗੀ ਹੈ। ਇਨ੍ਹਾਂ ਧਮਕੀਆਂ ਨੂੰ ਲੈ ਕੇ ਉਕਤ ਕੈਦੀ ਗੋਬਿੰਦ ਸਿੰਘ ਤੇ ਉਸਦੇ ਸਾਥੀ ਕੁਲਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮੋਬਾਇਲ ਨੂੰ ਜ਼ਬਤ ਵੀ ਕਰ ਲਿਆ ਹੈ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …