Breaking News
Home / ਪੰਜਾਬ / ਗੁਜਰਾਤ ‘ਚ ‘ਵਿਸ਼ਵਾ ਮਿੱਤਰੀ’ ਨਦੀ ਦੀ ਸਫਾਈ ਲਈ ਅਗਵਾਈ ਕਰਨਗੇ ਸੰਤ ਸੀਚੇਵਾਲ

ਗੁਜਰਾਤ ‘ਚ ‘ਵਿਸ਼ਵਾ ਮਿੱਤਰੀ’ ਨਦੀ ਦੀ ਸਫਾਈ ਲਈ ਅਗਵਾਈ ਕਰਨਗੇ ਸੰਤ ਸੀਚੇਵਾਲ

ਨਦੀ ਵਿਚ ਪੈ ਰਿਹਾ ਹੈ ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ
ਜਲੰਧਰ/ਬਿਊਰੋ ਨਿਊਜ਼
ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਗੁਜਰਾਤ ਦੀ ਪ੍ਰਦੂਸ਼ਤ ਹੋ ਚੁੱਕੀ ઠ’ਵਿਸ਼ਵਾ ਮਿੱਤਰੀ’ ਨਦੀ ਨੂੰ ਸਾਫ ਕਰਨ ਦੇ ਕੰਮਾਂ ਦੀ ਅਗਵਾਈ ਕਰਨਗੇ। ਗੁਜਰਾਤ ਦੇ ਸ਼ਹਿਰ ਵਰੋਦੜਾ ਵਿਚੋਂ ਹੋ ਕੇ ਲੰਘਦੀ ਇਸ ‘ਵਿਸ਼ਵਾ ਮਿੱਤਰੀ’ ਨਦੀ ਵਿੱਚ ਪਿੰਡਾਂ ਤੇ ਸ਼ਹਿਰਾਂ ਦੀ ਗੰਦਗੀ ਤੇ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈ ਰਿਹਾ ਹੈ। ਇਸ ਨਦੀ ਨੂੰ ਸਾਫ ਸੁਥਰਾ ਰੱਖਣ ਲਈ ઠ’ਵਹੋ ਵਿਸ਼ਵਾ-ਮਿੱਤਰੀ ਅਭਿਆਨ’ ਚਲਾ ਕੇ ਪਦਮਸ੍ਰੀ ਡਾ. ਐਮ.ਐਚ. ਮਹਿਤਾ ਅਤੇ ਵਰੋਦੜਾ ਇਨੋਸ਼ੇਟਿਵ ਕੌਂਸਲ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਦੋ ਸਮਾਗਮਾਂ ਦੌਰਾਨ ਬੁਲਾਰਿਆਂ ਨੇ ਇੱਕਜੁਟ ਹੋ ਕੇ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਮੁੜ ਨਿਰਮਲ ਬਣਾ ਦਿੱਤਾ ਹੈ ਉਸੇ ਤਰ੍ਹਾਂ ਵਿਸ਼ਵਾ ਮਿੱਤਰੀ ਨਦੀ ਨੂੰ ਵੀ ਨਿਰਮਲ ਬਣਾਇਆ ਜਾਵੇ। ਡਾ. ਮਹਿਤਾ ਨੇ ਦੱਸਿਆ ਕਿ 132 ਕਿਲੋਮੀਟਰ ਦੇ ਕਰੀਬ ਲੰਮੀ ਵਿਸ਼ਵਾ ਮਿੱਤਰੀ ਨਦੀ ઠਦਾ ਇਤਿਹਾਸ ਬੜਾ ਪੁਰਾਣਾ ਹੈ। ਇਸ ਨਦੀ ਦੇ ਕਿਨਾਰੇ ‘ਤੇ ਹੀ ਰਿਸ਼ੀ ਵਿਸ਼ਵਾ ਮਿੱਤਰ ਨੇ ਤਪ ਕੀਤਾ ਸੀ ਤੇ ઠਗਾਇਤਰੀ ਮੰਤਰ ਦੀ ਰਚਨਾ ਕੀਤੀ ਗਈ ਸੀ। ਇਸ ਨਦੀ ‘ਤੇ 1890 ਦੌਰਾਨ ਬਣੇ ਪੁਲ ਅਜੇ ਕਾਇਮ ਹਨ। ਲੋਕਾਂ ਦੀ ਇਹ ਇੱਛਾ ਹੈ ਕਿ ਇਹ ਨਦੀ ਮੁੜ ਪਹਿਲਾਂ ਵਾਂਗ ਵਗੇ ਜਿਵੇਂ ਇਹ ਪੁਰਾਣੇ ਸਮਿਆਂ ਵਿੱਚ ਵਗਦੀ ਸੀ। ਡਾ. ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਵੀ ਦੋ ਵਾਰ ਕਿਹਾ ਸੀ ਕਿ ਉਹ ‘ਵਿਸ਼ਵਾ ਮਿੱਤਰੀ’ ਦੀ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …