Breaking News
Home / ਭਾਰਤ / ਹੁਣ ਪੁਰਾਣੇ 500 ਅਤੇ 1000 ਦੇ ਨੋਟ ਨਹੀਂ ਹੋਣਗੇ ਜਮ੍ਹਾਂ

ਹੁਣ ਪੁਰਾਣੇ 500 ਅਤੇ 1000 ਦੇ ਨੋਟ ਨਹੀਂ ਹੋਣਗੇ ਜਮ੍ਹਾਂ

250 ਦਿਨ ਲੰਘ ਜਾਣ ਦੇ ਬਾਵਜੂਦ ਵੀ ਬੈਂਕਾਂ ‘ਚ ਲੱਗ ਰਹੀਆਂ ਹਨ ਲਾਈਨਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਬੈਂਕਾਂ ਤੇ ਡਾਕਖ਼ਾਨਿਆਂ ਵਿਚ ਪੁਰਾਣੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਜਮਾਂ ਕਰਾਉਣ ਦਾ ਆਖ਼ਰੀ ਦਿਨ ਸੀ। 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਅੱਜ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ ਵਿੱਚ ਨਹੀਂ ਬਦਲੇ ਜਾ ਸਕਦੇ। ਪਹਿਲਾਂ ਇਹ ਤਜਵੀਜ਼ ਸੀ ਕਿ ਪੁਰਾਣੇ ਨੋਟ 30 ਦਸੰਬਰ ਤੋਂ ਬਾਅਦ ਰਿਜ਼ਰਵ ਬੈਂਕ ਵਿੱਚ ਜਾ ਕੇ ਜਮਾਂ ਕਰਵਾਏ ਜਾ ਸਕਦੇ ਹਨ। ਦੂਜੇ ਪਾਸੇ 50 ਦਿਨ ਲੰਘ ਜਾਣ ਤੋਂ ਬਾਅਦ ਵੀ ਲੋਕਾਂ ਦੀਆਂ ਦਿੱਕਤਾਂ ਅਜੇ ਵੀ ਘੱਟ ਨਹੀਂ ਹੋਈਆਂ। ਬੈਂਕਾਂ ਵਿੱਚ ਕੈਸ਼ ਲਈ ਅਜੇ ਵੀ ਲੋਕਾਂ ਨੂੰ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ।
ਸਰਕਾਰ ਨੇ ਨਵਾਂ ਆਰਡੀਨੈਂਸ ਵੀ ਜਾਰੀ ਕੀਤਾ ਹੈ ਜਿਸ ਤਹਿਤ 10 ਹਜ਼ਾਰ ਦੀ ਪੁਰਾਣੀ ਕਰੰਸੀ ਰੱਖਣ ਉੱਤੇ ਹੁਣ ਜੇਲ੍ਹ ਨਹੀਂ ਹੋਵੇਗੀ। ਪਰ ਸਰਕਾਰ ਨੇ 10 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਜ਼ਰੂਰ ਕੀਤੀ ਹੈ। ਉਸ ਤੋਂ ਪਹਿਲਾਂ ਵਿਦੇਸ਼ ਗਏ ਲੋਕ, ਸੈਨਾ ਵਿੱਚ ਦੂਰ ਦਰਾਜ਼ ਤੈਨਾਤ ਸੈਨਿਕ ਉਚਿੱਤ ਕਾਰਨ ਦੱਸ ਕੇ ਰਿਜ਼ਰਵ ਬੈਂਕ ਵਿੱਚ ਪੁਰਾਣੇ ਨੋਟ ਜਮਾਂ ਕਰਵਾ ਸਕਦੇ ਹਨ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …