Breaking News
Home / ਮੁੱਖ ਲੇਖ / ਸਮੇਂ ਦੀ ਕਦਰ ਕਰਨਾ…..ਇਕ ਸ਼੍ਰੇਸ਼ਟ ਗੁਣ… !

ਸਮੇਂ ਦੀ ਕਦਰ ਕਰਨਾ…..ਇਕ ਸ਼੍ਰੇਸ਼ਟ ਗੁਣ… !

ਡਾ: ਪਰਗਟ ਸਿੰਘ ઑਬੱਗ਼ਾ
ਸਮਾਂ ਚਾਹੇ ਦੁੱਖ ਦਾ ਹੋਵੇ ਤੇ ਚਾਹੇ ਸੁੱਖ ਦਾ, ਕਦੇ ਅਟਕਦਾ ਨਹੀਂ, ਆਪਣੀ ਤੋਰੇ ਤੁਰਿਆ ਜਾਂਦਾ ਹੈ। ਬਲਕਿ ਸਾਨੂੰ ਸਮੇਂ ਦੇ ਨਾਲ-ਨਾਲ ਚੱਲਣਾ ਪੈਂਦਾ ਹੈ। ਸਮੇਂ ਦੇ ਹਾਣੀ ਬਣ ਕੇ ਚੱਲਣ ਵਿਚ ਕੀਤੀ ਗਈ ਥੋੜ੍ਹੀ ਜਿਹੀ ਵੀ ਲਾ-ਪ੍ਰਵਾਹੀ, ਸਾਡੀ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ ਰੱਖ ਦਿੰਦੀ ਹੈ। ਸਫਲਤਾ ਦੀਆਂ ਬੁਲੰਦੀਆਂ ‘ઑਤੇ ਪਹੁੰਚਣ ਲਈ, ਸਮੇਂ ਦੇ ਇਕ-ਇਕ ਪਲ ਦਾ ਸਦ-ਉਪਯੋਗ ਕਰਨਾ, ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ। ਕੰਧ ‘ઑਤੇ ਲਟਕਦੀ ਘੜੀ ਦੀਆਂ ਸੂਈਆਂ ਕਦੇ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦੀਆਂ। ਸਮੇਂ ਦੀ ਰਫ਼ਤਾਰ ਨੂੰ ਜਾਨਣ ਲਈ, ਉਹ ਹਮੇਸ਼ਾਂ ਸਮੇਂ ਦੇ ਨਾਲ-ਨਾਲ ਗ਼ਤੀਸ਼ੀਲ ਰਹਿੰਦੀਆਂ ਹਨ। ਕਿਸੇ ਦੀ ਉਡੀਕ ‘ઑਚ ਰੁਕ ਕੇ ਸਮਾਂ ਬਰਬਾਦ ਕਰਨਾ, ਉਨ੍ਹਾਂ ਦੇ ਸੁਭਾਅ ਦੇ ਉਲਟ ਹੈ। ਕਿਉਂਕਿ ਖ਼ੜ੍ਹੀ ਘੜੀ ਆਦਿ-ਕਾਲ ਤੋਂ ਆਪਣੀ ਮਸਤ ਤੋਰੇ-ਤੁਰਦੇ ਸਮੇਂ ਬਾਰੇ ਕੋਈ ਵੀ ਸੰਕੇਤ ਨਹੀਂ ਦੇ ਸਕਦੀ। ਯਾਦ ਰੱਖੋ, ਬੀਤ ਚੁੱਕਾ ਸਮਾਂ ਕਦੇ ਪਰਤ ਕੇ ਵਾਪਸ ਨਹੀਂ ਆਉਂਦਾ ਅਤੇ ਅਜਿਹੀ ਸਥਿੱਤੀ ‘ઑਚ ਪਛਤਾਵੇ ਤੋਂ ਛੁੱਟ ਹੋਰ ਕੁੱਝ ਵੀ ਸਾਡੇ ਪੱਲੇ ਨਹੀਂ ਪੈਂਦਾ।
ਸਹੀ ਮਾਅਨਿਆਂ ‘ઑਚ ઑਸ਼ਾਹ-ਅਸਵਾਰ਼ ਉਹੀ ਅਖਵਾਉਂਦੇ ਹਨ ਜਿਹੜੇ ਸਮੇਂ ਦੇ ਘੋੜੇ ਦੀ ਲਗਾਮ ‘ઑਤੇ ਆਪਣੀ ਪਕੜ ਮਜ਼ਬੂਤ ਰੱਖਦੇ ਹਨ। ਸਮੇਂ ਦੇ ਸਦ-ਉਪਯੋਗ ਲਈ ਡੂੰਘੀ ਚੇਤਨਾ ਸਹਾਇਕ ਸਿੱਧ ਹੁੰਦੀ ਹੈ। ਸਮੇਂ ਦੀ ਕਦਰ ਕਰਨ ਵਾਲੇ ਲੋਕ, ਦੁਨੀਆਂ ਨੂੰ ਆਪਣੇ ਅੰਦਰ ਛੁਪੇ ਹੋਏ ઑਹੁਨਰ਼ ਅਤੇ ઑਕਲ਼ਾ ਦੀ ਪਹਿਚਾਣ ਕਰਵਾ ਜਾਂਦੇ ਹਨ। ਜਦਕਿ ઑਆਲਸ਼ ਤਾਂ ઑਪ੍ਰਤਿਭਾ਼ ਦੀ ਜਾਨੀ-ਦੁਸ਼ਮਣ ਹੈ। ਇਹ ਕਦੇ ਵੀ ਤੁਹਾਡੀ ਯੋਗਤਾ ਨੂੰ ਨਿਖ਼ਰਨ ਨਹੀਂ ਦਿੰਦੀ। ਮਨੋ-ਵਿਗਿਆਨੀ ਅਕਸਰ ਕਹਿੰਦੇ ਹਨ ਕਿ ਇਨਸਾਨ ਸੁਭਾਅ ਤੋਂ ઑਆਲਸ਼ੀ ਹੁੰਦਾ ਹੈ। ਪਰ ઑਆਲਸ਼ ਅਤੇ ઑਲਾਪ੍ਰਵਾਹੀ਼ ਦੋਵੇਂ ਹੀ ਮਨੁੱਖ਼ਤਾ ਲਈ ઑਸਰਾਪ਼ ਸਿੱਧ ਹੁੰਦੇ ਹਨ। ਜਦਕਿ ઑਆਲਸ਼ ਅਤੇ ઑਲਾਪ੍ਰਵਾਹੀ ઑਦੋਹਾਂ ਨੂੰ ਤਿਆਗ ਕੇ, ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਬੜੀ ਆਸਾਨੀ ਨਾਲ ਤਹਿ ਕੀਤਾ ਜਾ ਸਕਦਾ ਹੈ। ਹਰ ਕੰਮ ਨੂੰ ਕੱਲ੍ਹ ‘ઑਤੇ ਟਾਲੀ ਜਾਣਾ, ઑਆਲਸ਼ ਦਾ ਪ੍ਰਤੀਕ ਹੈ। ਜਦਕਿ ਸਮੇਂ ਸਿਰ ਸਹੀ ਕੋਸ਼ਿਸ਼ ਕਰਕੇ ਨਵਾਂ ਇਤਿਹਾਸ ਸਹਿਜੇ ਹੀ ਸਿਰਜਿਆ ਜਾ ਸਕਦਾ ਹੈ। ਹਰ ਕੰਮ ਨੂੰ ਵੇਲੇ ਸਿਰ ਕਰ ਲੈਣਾ ਅਤੇ ਸਮੇਂ ਦੀ ਪਾਲਣਾ ਬੜੀ ਸਖ਼ਤੀ ਨਾਲ ਕਰਨਾ, ਇਕ ਸ਼੍ਰੇਸ਼ਟ ਗੁਣ ਹੈ। ਪ੍ਰੰਤੂ ઑਲਾਪ੍ਰਵਾਹ਼ ਅਤੇ ઑਆਲਸ਼ੀ ਬੰਦੇ ਕਦੇ ਵੀ ਸਫਲਤਾ ਦੇ ਪਹਾੜਾਂ ‘ઑਤੇ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾਂ ਦੇ ਪੱਲੇ ਹਮੇਸ਼ਾ ઑਨਿਰਾਸ਼ਾ਼ ਪੈਂਦੀ ਹੈ।
ਦੁਨੀਆਂ ਦੇ ਸਾਰੇ ਲੋਕਾਂ ਲਈ ઑਦਿਨ-ਰਾਤ਼ ਚੌਵੀ ਘੰਟਿਆਂ ਦੇ ਹੀ ਹੁੰਦੇ ਹਨ। ਪ੍ਰੰਤੂ ਸਫਲ ਵਿਅਕਤੀ ਸਿਰਫ਼ ਉਹੀ ਕਹਿਲਾਉਂਦੇ ਹਨ, ਜਿਹੜੇ ਇਨ੍ਹਾਂ ਚੌਵੀ-ਘੰਟਿਆਂ ਵਿਚ ਹਰ ਕੰਮ ਨਿਪਟਾਉਣ ਲਈ ਪਹਿਲਾਂ ਹੀ ઑਸਮਾਂ-ਸੂਚੀ਼ ਨਿਸ਼ਚਿਤ ਕਰ ਲੈਂਦੇ ਹਨ ਅਤੇ ਉਸ ਦੀ ਪਾਲਣਾ ਵੀ ਬੜੀ ઑਿਦ੍ਰੜ੍ਹਤਾ਼ ਅਤੇ ઑਮੁਸ਼ਤੈਦੀ਼ ਨਾਲ ਕਰਦੇ ਹਨ। ਅਜਿਹੇ ਵਿਅਕਤੀ ਹਰ ਰੋਜ਼ ਇਤਨੇ ਸਾਰੇ ਕੰਮ ਨਿਪਟਾ ਲੈਂਦੇ ਹਨ ਕਿ ਵੇਖਣ ਵਾਲਾ ਦੰਗ ਰਹਿ ਜਾਂਦਾ ਹੈ। ਪ੍ਰੰਤੂ ਇਸ ਦੇ ਉਲਟ ਅਨੇਕਾਂ ਐਸੇ ઑਆਲਸ਼ੀ ਤੇ ઑਲਾਪ੍ਰਵਾਹ਼ ਲੋਕ ਵੀ ਹਨ, ਜਿਨ੍ਹਾਂ ਦੇ ਢੇਰ ਸਾਰੇ ਕੰਮ ઑਅਧੂਰੇ਼ ਹੀ ਪਏ ਰਹਿੰਦੇ ਹਨ। ਪਰ ਮਜ਼ੇ ਦੀ ਗੱਲ ਇਹ ਕਿ ਉਨ੍ਹਾਂ ਦੇ ઑਅਧੂਰੇ਼ ਪਏ ਕੰਮਾਂ ਦਾ ਢੇਰ, ਘਟਣ ਦੀ ਬਜਾਏ ਦਿਨ-ਬ-ਦਿਨ ਵਧਦਾ ਹੀ ਜਾਂਦਾ ਹੈ। ਐਸੇ ਲੋਕ ਅਕਸਰ ਸ਼ਿਕਾਇਤ ਕਰਦੇ ਸੁਣੇ ਜਾ ਸਕਦੇ ਹਨ ਕਿ ਕੀ ਕਰੀਏ ਜੀ..? ਸਮਾਂ ਹੀ ਨਹੀਂ ਮਿਲਦਾ। ਪ੍ਰੰਤੂ ਅਸਲੀਅਤ ਇਹ ਹੈ ਕਿ ਅਜਿਹੇ ਲੋਕਾਂ ਨੂੰ ਸਮੇਂ ਸਿਰ ਕੰਮ ਨਿਪਟਾਉਣ ਦੀ ਆਦਤ ਨਹੀਂ ਹੁੰਦੀਂ। ਐਸੇ ਬੰਦਿਆਂ ਲਈ ਜੇਕਰ ਦਿਨ-ਰਾਤ ਚੌਵੀ ਘੰਟਿਆਂ ਦੀ ਬਜਾਏ ਤੀਹ ਘੰਟਿਆਂ ਦੇ ਵੀ ਹੋ ਜਾਣ ਤਦ ਵੀ ਸ਼ਾਇਦ ਉਨ੍ਹਾਂ ਦੇ ਸਾਰੇ ਕੰਮ ਇਸ ਤਰ੍ਹਾਂ ਹੀ ਅਧੂਰੇ ਦੇ ਅਧੂਰੇ ਪਏ ਰਹਿਣਗੇ।
ਜਿਹੜਾ ਇਨਸਾਨ ਜ਼ਿੰਦਗੀ ਦੇ ਇਮਤਿਹਾਨ ਦੀਆਂ ਮੰਜ਼ਿਲਾਂ ਸਰ ਕਰਕੇ ઑਸਫ਼ਲਤਾ਼ ਦੀਆਂ ਦਹਿਲੀਜ਼ਾਂ ਨੂੰ ਚੁੰਮਣਾ ਚਾਹੁੰਦਾ ਹੈ, ਉਹ ਹਰ ਕੰਮ ਲਈ ઑਸਮਾਂ਼ ਅਤੇ ਹਰ ਸਮੇਂ ਲਈ ઑਕੰਮ਼ ਪਹਿਲਾਂ ਹੀ ਨਿਸ਼ਚਿਤ ਕਰ ਲੈਦਾ ਹੈ। ਕੁੱਛ ਐਸੇ ਪੁਖ਼ਤਾ ਅਸੂਲ ਤਹਿ ਕਰਕੇ, ਕਿਸੇ ਕੰਮ ਨੂੰ ਮਿਆਦ ਤੋਂ ਪਹਿਲਾਂ ਖ਼ਤਮ ਕਰ ਲੈਣਾ, ਉਸ ਦਾ ਮੁੱਖ ਉਦੇਸ਼ ਹੁੰਦਾ ਹੈ। ਪ੍ਰੰਤੂ ਇਹ ਐਸਾ ઑਅਨੁਭਵ਼ ਹੈ ਜਿਹੜਾ ઑਸਿਰੜ਼ ਅਤੇ ઑਦ੍ਰਿੜਤਾ਼ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਜਿਹੜੇ ਬੰਦੇ ਇਸ ઑਅਨੁਭਵ਼ ਨੂੰ ਅਮਲੀ ਤੌਰ ‘ઑਤੇ ਅਪਣਾ ਲੈਦੇਂ ਹਨ, ਉਨ੍ਹਾਂ ਦੇ ઑਇਰਾਦੇ਼ ਅਤੇ ઑਮਨੋਰਥ਼ ਪਾਕ ਹੁੰਦੇ ਹਨ। ਉਨ੍ਹਾਂ ਦਾ ਸੰਦੇਸ਼ ઑਸਦੀਵੀ਼ ਹੁੰਦਾ ਹੈ ਅਤੇ ਉਹ ઑਮਾਣ-ਸਨਮਾਨ਼ ਦੇ ਪ੍ਰਤੀਕ ਹੁੰਦੇ ਹਨ।
ਜੇਕਰ ਤੁਸੀਂ ਸਮੇਂ ਦੀ ਮਹੱਤਤਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਅਭਾਗੇ ਵਿਅਕਤੀ ਨੂੰ ਪੁੱਛੋ, ਜਿਸ ਦੀ ਅਤਿਅੰਤ-ਲੋੜ ਵੇਲੇ ਰੇਲ-ਗੱਡੀ ਛੁੱਟ ਗਈ ਹੋਵੇ ਅਤੇ ਉਹ ਵਿਚਾਰਾ ਰੇਲਵੇ-ਸਟੇਸ਼ਨ ਦੇ ਫੱਟੇ ‘ઑਤੇ ਸਿਰ-ਸੁੱਟੀ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਹੋਵੇ ਜਾਂ ਫਿਰ ਉਸ ਬੇਵਸ ਇਨਸਾਨ ਨੂੰ ਪੁੱਛੋ, ਜਿਸਦਾ ਪਰਿਵਾਰਕ ਮੈਂਬਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ, ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਹੋਵੇ ਜਾਂ ਫਿਰ ਉਸ ਬਦਕਿਸਮਤ ਵਿਦਿਆਰਥੀ ਨੂੰ ਪੁੱਛੋ, ਜਿਸਦਾ ઑਲਾਪ੍ਰਵਾਹੀ਼ ਕਾਰਨ ਇਮਤਿਹਾਨ ‘ઑਚੋ ਫ਼ੇਲ੍ਹ ਹੋਣ ਦੀ ਸੂਰਤ ਵਿਚ ਪੂਰੇ ਦਾ ਪੂਰਾ ਇਕ ਸਾਲ ਖ਼ਰਾਬ ਹੋ ਗਿਆ ਹੋਵੇ ਅਤੇ ਜਾਂ ਫਿਰ ਉਸ ਲਾਚਾਰ ਬੰਦੇ ਨੂੰ ਪੁੱਛੋ, ਜਿਹੜਾ ਮਾਮੂਲੀ ਜਿਹੀ ઑਆਲਸ਼ ਦੀ ਵਜ੍ਹਾ ਕਰਕੇ, ਕਿਸੇ ਮਿਲਣ ਵਾਲੀ ਖ਼ਾਸ ઑਪ੍ਰਾਪਤੀ਼ ਤੋਂ ਵਾਂਝਾ ਰਹਿ ਗਿਆ ਹੋਵੇ।
ਸੰਨ 1947 ਵਿઑਚ ਆਜ਼ਾਦ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਅਮਰੀਕਾ ਆਉਣ ਲਈ ਸੱਦਾ ਦਿੱਤਾ। ਅਮਰੀਕਾ ਪਹੁੰਚਣ ‘ઑਤੇ ਲਿਆਕਤ ਅਲੀ ਖ਼ਾਨ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਸ ਦੇ ਸਵਾਗਤ ਲਈ ਵਿਸ਼ੇਸ਼ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਉਸ ਨੂੰ ਅਮਰੀਕਾ ਦੇ ਅਨੇਕਾ ਮਹੱਤਵ-ਪੂਰਨ ਸਥਾਨ ਦਿਖਾਏ ਗਏ। ਇਸ ਦੌਰਾਨ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਲਿਆਕਤ ਅਲੀ ਖ਼ਾਨ ਨੂੰ ਦੱਸਿਆ ਕਿ ਕੱਲ੍ਹ ਸਾਡੇ ਅਮਰੀਕੀ ઑਥਲ-ਸੈਨਾ਼ ਦੇ ਜਵਾਨ ਸਮੁੰਦਰੀ-ਪਾਣੀ ਵਿਚ ઑਯੁੱਧ-ਅਭਿਆਨ਼ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ।
ਕੀ ਤੁਸੀ ਉਸ ઑਯੁੱਧ-ਅਭਿਆਨ਼ ਦਾ ਅਦਭੁੱਤ-ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹੋ? ਲਿਆਕਤ ਅਲੀ ਖ਼ਾਨ ਨੇ ਬੜੇ ਸ਼ੌਂਕ ਨਾਲ ਵੇਖਣ ਦੀ ਇੱਛਾ ਜ਼ਾਹਿਰ ਕੀਤੀ। ਅਮਰੀਕੀ ઑਥਲ-ਸੈਨਾ਼ ਦੇ ਉੱਚ-ਅਫਸਰ ਨੇ ਲਿਆਕਤ ਅਲੀ ਖ਼ਾਨ ਨੂੰ ਦੱਸਿਆ ਕਿ ਸਾਡਾ ઑਜੰਗੀ-ਬੇੜਾ਼ ਸਮੁੰਦਰ ਦੇ ਤੱਟ ਤੋਂ ਕਾਫੀ ਦੂਰ ਖੜ੍ਹਾ ਰਹੇਗਾ। ਸਵੇਰੇ ਠੀਕ ਸੱਤ ਵਜੇ ਜੰਗੀ-ਹਥਿਆਰਾਂ ਨਾਲ ਲੈਸ ਹੋ ਕੇ ਉਹ ਬੇੜਾ ઑਯੁੱਧ-ਅਭਿਆਨ਼ ਲਈ ਰਵਾਨਾ ਹੋਵੇਗਾ। ਪਰ ਤੁਸੀਂ ਪੰਦਰਾਂ ਕੁ ਮਿੰਟ ਪਹਿਲਾਂ ਸਵੇਰੇ ਠੀਕ 6:45 ਵਜੇ ਸਮੁੰਦਰ ਦੇ ਤੱਟ ‘ઑਤੇ ਪਹੁੰਚ ਜਾਣਾ। ਉੱਥੇ ਕੁੱਝ ਪ੍ਰਸ਼ਾਸਨਿਕ-ਅਧਿਕਾਰੀ ਅਤੇ ઑਥਲ-ਸੈਨਾ਼ ਅਫਸਰ ਤੁਹਾਡੇ ਸਵਾਗਤ ਲਈ ਬਾਕਾਇਦਾ ਖੜ੍ਹੇ ਰਹਿਣਗੇ ਜੋ ਤੁਹਾਨੂੰ ਸਪੈਸ਼ਲ ઑਮੋਟਰ-ਬੋਟ਼ ਰਾਹੀਂ ઑਜੰਗੀ-ਬੇੜੇ਼ ਤਕ ਠੀਕ ਸੱਤ ਵਜੇ ਪਹੁੰਚਾ ਦੇਣਗੇ।
ਅਗਲੇ ਦਿਨ ਸਵੇਰੇ 6:45 ਵਜੇ ઑਜੰਗੀ-ਬੇੜੇ਼ ਦੇ ਕਪਤਾਨ ਨੇ ਪੁੱਛਿਆ ਕਿ ਕੀ ਮਹਿਮਾਨ ਪਹੁੰਚ ਗਏ ਹਨ? ਇਸ ਦੇ ਉੱਤਰ ਵਿਚ ਸੂਚਨਾ-ਅਧਿਕਾਰੀ ਨੇ ਦੱਸਿਆ ਕਿ ਉਹ ਅਜੇ ਤਕ ਨਹੀਂ ਪਹੁੰਚੇ। ਪ੍ਰੰਤੂ ਜਦੋਂ ਸੱਤ ਵੱਜਣ ‘ઑਚ ਸਿਰਫ਼ ਇਕ ਮਿੰਟ ਬਾਕੀ ਰਹਿ ਗਿਆ ਸੀ ਤਾਂ ਫਿਰ ਦੁਬਾਰਾ ਇਹੀ ਸਵਾਲ ਪੁੱਛੇ ਜਾਣ ઑਤੇ ਕਪਤਾਨ ਨੂੰ ਜਵਾਬ ਮਿਲਿਆ ਕਿ ਮਹਿਮਾਨ ਅਜੇ ਤੱਕ ਵੀ ਨਹੀਂ ਪਹੁੰਚੇ। ਹੁਣ ਘੜੀ ‘ઑਤੇ ਪੂਰੇ ਸੱਤ ਵੱਜ ਚੁੱਕੇ ਸਨ। ਕਪਤਾਨ ਨੇ ਇਕ ਵਾਇਰਲੈਸ-ਸੰਦੇਸ਼ ਰਾਹੀਂ ਸੂਚਿਤ ਕਰਦਿਆਂ ਕਿਹਾ ਕਿ ઑਉਹ ਲੇਟ ਹੋ ਗਏ ਹਨ ਪਰ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ਼। ਇਹ ਕਹਿ ਕੇ ਉਸ ਨੇ ਬਿਨ੍ਹਾਂ ਦੇਰੀ ਕੀਤਿਆਂ, ઑਜੰਗੀ-ਬੇੜੇ਼ ਨੂੰ ઑਯੁੱਧ-ਅਭਿਆਨ਼ ਲਈ ਰਵਾਨਾ ਕਰ ਦਿੱਤਾ। ਕੁੱਝ ਹੀ ਪਲਾਂ ਬਾਅਦ ਜਦੋਂ ਲਿਆਕਤ ਅਲੀ ਖ਼ਾਨ ਸਮੁੰਦਰੀ-ਤੱਟ ‘ઑਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਸੀਂ ਲੇਟ ਹੋ ਅਤੇ ઑਜੰਗੀ-ਬੇੜਾ਼ ਠੀਕ ਸੱਤ ਵਜੇ ਰਵਾਨਾ ਹੋ ਚੁੱਕਾ ਹੈ ਅਤੇ ਲਿਆਕਤ ਅਲੀ ਨੂੰ ਹੈਰਾਨ ਅਤੇ ਨਿਰਾਸ਼ ਅਤੇ ਹੋ ਕੇ ਵਾਪਸ ਜਾਣਾ ਪਿਆ।
ਜਿਹੜੇ ਵਿਅਕਤੀ ਸਮੇਂ ਦੀ ਕਦਰ ਕਰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਸਮੇਂ ਨੂੰ ਪਹਿਚਾਨਣਾ ਵਿਸ਼ੇਸ਼ ਤਰ੍ਹਾਂ ਦੇ ਲੋਕਾਂ ਦਾ ਗੁਣ ਹੁੰਦਾ ਹੈ। ਹਾਲਾਤ ਬੇਸ਼ਕ ਕਿੰਨ੍ਹੇ ਵੀ ਉਲਟ ਕਿਉਂ ਨਾ ਹੋਣ ਪ੍ਰੰਤੂ ਸਮੇਂ ਨੂੰ ਪਹਿਚਾਨਣ ਵਾਲੇ ਲੋਕ, ਮੌਕੇ ਦੀਆਂ ਚੁਣੌਤੀਆਂ ਨਾਲ ਜੂਝਦੇ ਹੋਏ ਨਵੇਂ-ਨਕੋਰ ਰਾਹ ਤਲਾਸ਼ ਲੈਂਦੇ ਹਨ। ਸਮੇਂ ਨੂੰ ਸਮਝਣ ਅਤੇ ਪਰਖਣ ਦੇ ਆਧਾਰ ઑਤੇ ਮਨੁੱਖ ਨੂੰ ਖ਼ੁਦ-ਬ-ਖ਼ੁਦ ਆਪਣੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦੇ ਗਿਆਨ ਦਾ ਆਭਾਸ ਹੋ ਜਾਦਾ ਹੈ।

Check Also

ਭਾਰਤ ‘ਚ ਆਮਦਨ ਨਾ-ਬਰਾਬਰੀ ਵਿਕਾਸ ਦੇ ਰਾਹ ਦਾ ਰੋੜਾ

ਜਿੰਨਾ ਚਿਰ ਭਾਰਤ ਵਿਚ ਆਮਦਨ ਨਾ-ਬਰਾਬਰੀ ਰਹੇਗੀ, ਓਨਾ ਚਿਰ ਲਗਾਤਾਰ ਚੱਲਣ ਵਾਲਾ ਵਿਕਾਸ ਨਹੀਂ ਹੋ …