ਹਾਲੈਂਡ ਦੀ ਕੰਪਨੀ ਵਲੋਂ ਲਗਾਇਆ ਜਾ ਰਿਹਾ ਹੈ ਕੈਟਲ ਫੀਡ ਪਲਾਂਟ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਦੇ ਕਸਬਾ ਰਾਜਪੁਰਾ ਵਿਚ ਹਾਲੈਂਡ ਦੀ ਕੰਪਨੀ ਵਲੋਂ ਸਥਾਪਿਤ ਕੀਤੇ ਜਾ ਰਹੇ ਕੈਟਲ ਫੀਡ ਪਲਾਂਟ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਅਕਤੂਬਰ ਦਿਨ ਐਤਵਾਰ ਨੂੰ ਨੀਂਹ ਪੱਥਰ ਰੱਖਿਆ। ਕਰੀਬ 138 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪਲਾਂਟ ਨੂੰ ਲੈ ਕੇ ਸੀਐਮ ਮਾਨ ਨੇ ਕਈ ਉਮੀਦਾਂ ਲਗਾਈਆਂ ਹਨ। ਇਸੇ ਦੌਰਾਨ ਨੀਦਰਲੈਂਡ ਦੀ ਸਫੀਰ ਮੇਰਿਸਾ ਗੇਰਾਡਾਜ ਨੇ ਸੀਐਮ ਨੂੰ ਪ੍ਰੋਜੈਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਕੰਪਨੀ ਦੇ ਜਨਰਲ ਡਾਇਟਰੈਕਟਰ ਤਨਬੀਰ ਅਹਿਮਦ, ਰਡਗਰ ਆਇਨਸ ਅਤੇ ਸਫੀਰ ਮੇਰਿਸਾ ਗੇਰਾਡਾਜ ਦੀ ਮੌਜੂਦਗੀ ਵਿਚ ਸੀਐਮ ਮਾਨ ਨੇ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਨਿਵੇਸ਼ ਦੇ ਨਜ਼ਰੀਏ ਤੋਂ ਕਾਫੀ ਪਸੰਦ ਕੀਤਾ ਜਾਣ ਵਾਲਾ ਸੂਬਾ ਹੈ। ਉਨ੍ਹਾਂ ਨੇ ਇਸ ਮੌਕੇ ਕਲਚਰ ਅਤੇ ਖੇਤੀ ਦੇ ਬਾਰੇ ਵਿਚ ਵੀ ਗੱਲਬਾਤ ਕੀਤੀ।