ਕਿਹਾ, ਪੰਜ ਮੰਤਰੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਹਰਪਾਲ ਚੀਮਾ ਨੇ ਕਾਂਗਰਸੀ ਮੰਤਰੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਬਲਵੀਰ ਸਿੱਧੂ ’ਤੇ 8 ਕਰੋੜ ਨਸ਼ੇ ਦੀਆਂ ਗੋਲ਼ੀਆਂ ਵੇਚਣ ਦਾ ਆਰੋਪ ਲਾਇਆ। ਚੀਮਾ ਨੇ ਦੱਸਿਆ ਕਿ ਇਹ ਗੋਲ਼ੀਆਂ ਅਸਲੀ ਵਿਅਕਤੀਆਂ ਕੋਲ ਜਾਣ ਦੀ ਬਜਾਏ ਬਾਹਰੀ ਲੋਕਾਂ ਨੂੰ ਵੇਚੀਆਂ ਗਈਆਂ ਅਤੇ ਰਾਣਾ ਸੋਢੀ ਨੇ ਤਾਂ ਇਸ ਵਿਚ ਦੁੱਗਣਾ ਮੁਨਾਫ਼ਾ ਕਮਾਇਆ। ਚੀਮਾ ਨੇ ਸਾਧੂ ਸਿੰਘ ਧਰਮਸੋਤ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਸਨੇ ਵੀ ਗਰੀਬ ਬੱਚਿਆਂ ਦੇ ਵਜੀਫਿਆਂ ਵਿਚ ਘਪਲਾ ਕੀਤਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜ ਕਾਂਗਰਸੀ ਮੰਤਰੀਆਂ ਬਲਬੀਰ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਦੋਵੇਂ ਹੱਥੀਂ ਲੁੱਟਿਆ। ਉਨ੍ਹਾਂ ਕਿਹਾ ਕਿ ਇਹ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਲਈ ਪਰਖ ਦੀ ਘੜੀ ਹੈ ਕਿ ਉਹ ਇਨ੍ਹਾਂ ਭਿ੍ਰਸ਼ਟ ਮੰਤਰੀਆਂ ਨੂੰ ਦੁਬਾਰਾ ਅਹੁਦੇ ਦੇਣਗੇ ਜਾਂ ਨਹੀਂ।