Breaking News
Home / ਪੰਜਾਬ / ਪੰਜਾਬ ਭਾਜਪਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ

ਪੰਜਾਬ ਭਾਜਪਾ ਵੱਲੋਂ ਨਵੀਂ ਕਾਰਜਕਾਰਨੀ ਦਾ ਐਲਾਨ

ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ ਦੀ ਪ੍ਰਧਾਨਗੀ ਮਿਲੀ, 21 ਕੋਰ ਕਮੇਟੀ ਮੈਂਬਰ, 12 ਉਪ ਪ੍ਰਧਾਨ, ਪੰਜ ਜਨਰਲ ਸਕੱਤਰ ਅਤੇ 12 ਸੂਬਾ ਸਕੱਤਰ ਐਲਾਨੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਸੂਬੇ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਭਾਜਪਾ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਭਾਜਪਾ ਵਲੋਂ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਹਿਲਾ ਮੋਰਚਾ ਦਾ ਪ੍ਰਧਾਨ ਲਗਾਇਆ ਗਿਆ ਹੈ। ਐਲਾਨੀ ਕਾਰਜਕਾਰਨੀ ਕਮੇਟੀ ਦੀ ਸੂਚੀ ਅਨੁਸਾਰ ਕੋਰ ਕਮੇਟੀ ਦੇ 21 ਮੈਂਬਰ ਐਲਾਨੇ ਗਏ ਹਨ ਜਦੋਂ ਕਿ 12 ਉਪ ਪ੍ਰਧਾਨ ਅਤੇ ਪੰਜ ਜਨਰਲ ਸਕੱਤਰਾਂ ਤੋਂ ਇਲਾਵਾ 12 ਸੂਬਾ ਸਕੱਤਰ ਬਣਾਏ ਗਏ ਹਨ।
ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਸੂਚੀ ਜਾਰੀ ਕੀਤੀ ਹੈ। ਨਵੀਂ ਸੂਚੀ ਵਿਚ ਜਿੱਥੇ ਭਾਜਪਾ ਦੇ ਟਕਸਾਲੀ ਆਗੂਆਂ ਨੂੰ ਪੂਰਨ ਨੁਮਾਇੰਦਗੀ ਮਿਲੀ ਹੈ, ਉੱਥੇ ਕਾਂਗਰਸ ‘ਚੋਂ ਆਏ ਆਗੂਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਭਾਜਪਾ ਦੀ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਦਰਸ਼ਨ ਸਿੰਘ ਨੈਣੇਵਾਲ ਨੂੰ ਕਿਸਾਨ ਮੋਰਚਾ ਦੀ ਡਿਊਟੀ ਦਿੱਤੀ ਗਈ ਹੈ। ਇਸ ਸੂਚੀ ਵਿੱਚ ਹਰ ਵਰਗ ਨੂੰ ਢੁੱਕਵੀਂ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਮਗਰੋਂ ਭਾਜਪਾ ਦੇ ਕੁਝ ਆਗੂ ਅੰਦਰੋਂ ਅੰਦਰੀਂ ਔਖ ਵਿਚ ਸਨ।
ਪੰਜਾਬ ਭਾਜਪਾ ਦੀ ਕੋਰ ਕਮੇਟੀ ਵਿਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਸੋਮ ਪ੍ਰਕਾਸ਼, ਅਸ਼ਵਨੀ ਸ਼ਰਮਾ, ਵਿਜੈ ਸਾਂਪਲਾ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕੌਰ ਰਾਮੂਵਾਲੀਆ, ਤੀਕਸ਼ਨ ਸੂਦ, ਮਨਪ੍ਰੀਤ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਰਾਜ ਕੁਮਾਰ ਵੇਰਕਾ, ਦਿਨੇਸ਼ ਸਿੰਘ ਬੱਬੂ, ਜੀਵਨ ਗੁਪਤਾ, ਸਰਬਜੀਤ ਸਿੰਘ ਵਿਰਕ, ਅਵਿਨਾਸ਼ ਚੰਦਰ ਅਤੇ ਐੱਸਪੀਐੱਸ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰਾਂ ਵਿਚ ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ, ਅਨਿਲ ਸਰੀਨ, ਜਗਮੋਹਨ ਸਿੰਘ ਰਾਜੂ ਅਤੇ ਪਰਮਿੰਦਰ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ।
ਪੰਜਾਬ ਭਾਜਪਾ ਵੱਲੋਂ ਸੁਰਜੀਤ ਕੁਮਾਰ ਜਿਆਨੀ, ਕੇਡੀ ਭੰਡਾਰੀ, ਸੁਭਾਸ਼ ਸ਼ਰਮਾ, ਰਾਜੇਸ਼ ਬੱਗਾ, ਅਰਵਿੰਦ ਖੰਨਾ, ਜਗਦੀਪ ਸਿੰਘ ਨਕਈ, ਬਲਬੀਰ ਸਿੰਘ ਸਿੱਧੂ, ਫਤਹਿਜੰਗ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਮੋਨਾ ਜੈਸਵਾਲ ਅਤੇ ਜੈਸਮੀਨ ਸੰਧਾਵਾਲੀਆ ਨੂੰ ਉੱਪ ਪ੍ਰਧਾਨ ਬਣਾਇਆ ਗਿਆ ਹੈ। ਡਾ. ਹਰਜੀਤ ਕਮਲ, ਸ਼ਿਵਰਾਜ ਚੌਧਰੀ, ਸੰਜੀਵ ਖੰਨਾ, ਦਾਮਨ ਥਿੰਦ ਬਾਜਵਾ, ਰੇਣੂ ਕਸ਼ਯਪ, ਰੇਣੂ ਥਾਪਰ, ਭਾਨੂ ਪ੍ਰਤਾਪ ਸਿੰਘ, ਮੀਨੂ ਸੇਠੀ, ਕਰਨਵੀਰ ਸਿੰਘ ਟੌਹੜਾ, ਦੁਰਗੇਸ਼ ਸ਼ਰਮਾ, ਵੰਦਨਾ ਸਾਗਵਾਨ ਅਤੇ ਰਾਕੇਸ਼ ਸ਼ਰਮਾ ਨੂੰ ਸੂਬਾ ਸਕੱਤਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਗੁਰਦੇਵ ਸਿੰਘ ਦੇਬੀ ਨੂੰ ਖ਼ਜ਼ਾਨਚੀ, ਸੁਖਵਿੰਦਰ ਸਿੰਘ ਨੂੰ ਸੰਯੁਕਤ ਖ਼ਜ਼ਾਨਚੀ, ਸੁਨੀਲ ਦੱਤ ਭਾਰਦਵਾਜ ਨੂੰ ਦਫ਼ਤਰ ਸਕੱਤਰ ਅਤੇ ਸੁੱਚਾ ਰਾਮ ਲੱਧੜ ਨੂੰ ਐੱਸਸੀ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਥੌਮਸ ਮਸੀਹ ਨੂੰ ਘੱਟ ਗਿਣਤੀ ਮੋਰਚਾ ਦੀ, ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਓਬੀਸੀ ਮੋਰਚਾ, ਸੁਖਵੰਤ ਰਾਏ ਗਿੱਗਾ ਨੂੰ ਪ੍ਰੋਟੋਕਾਲ ਸਕੱਤਰ, ਹਰਦੇਵ ਸਿੰਘ ਉੱਭਾ ਨੂੰ ਪ੍ਰੈੱਸ ਸਕੱਤਰ ਅਤੇ ਕਰਨਲ ਜੈਬੰਸ ਸਿੰਘ ਨੂੰ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਬੀਬਾ ਜੈਇੰਦਰ ਕੌਰ ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ
ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਧੀ ਬੀਬਾ ਜੈਇੰਦਰ ਕੌਰ ਸਿੱਧੇ ਤੌਰ ‘ਤੇ ਰਾਜਨੀਤੀ ਖੇਤਰ ‘ਚ ਡੇਢ ਕੁ ਸਾਲ ਤੋਂ ਹੀ ਸਰਗਰਮ ਹੋਏ ਹਨ। ਅਸਲ ‘ਚ ਸ਼ਾਹੀ ਪਰਿਵਾਰ ਦੇ ਫਰਜ਼ੰਦ ਰਣਇੰਦਰ ਸਿੰਘ ਟਿੱਕੂ ਦੀ ਰਾਜਨੀਤੀ ‘ਚ ਬਹੁਤੀ ਦਿਲਚਸਪੀ ਨਹੀਂ ਹੈ ਜਿਸ ਕਰਕੇ ਪਰਿਵਾਰ ਹੁਣ ਬੀਬਾ ਜੈਇੰਦਰ ਕੌਰ ਨੂੰ ਰਾਜਨੀਤਕ ਖੇਤਰ ‘ਚ ਕਾਮਯਾਬ ਕਰਨਾ ਲੋਚਦਾ ਹੈ ਜਿਸ ਵਾਸਤੇ ਐਤਕੀਂ ਉਨ੍ਹਾਂ ਨੂੰ ਪਟਿਆਲਾ ਤੋਂ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜਾਏ ਜਾਣ ਦੀ ਤਿਆਰੀ ਹੈ। ਇਸੇ ਦੌਰਾਨ ਬੀਬਾ ਜੈਇੰਦਰ ਕੌਰ ਨੇ ਇਸ ਨਿਯੁਕਤੀ ਲਈ ਭਾਜਪਾ ਹਾਈ ਕਮਾਨ ਦਾ ਧੰਨਵਾਦ ਕੀਤਾ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …