ਜੀ-20 ਦੇ ਡਿਨਰ ਇਨਵੀਟੇਸ਼ਨ ’ਤੇ ‘ਪ੍ਰੈਜੀਡੈਂਟ ਆਫ਼ ਇੰਡੀਆ’ ਦੀ ਜਗ੍ਹਾ ‘ਪ੍ਰੈਜੀਡੈਂਟ ਆਫ਼ ਭਾਰਤ’ ਲਿਖਿਆ September 5, 2023 ਜੀ-20 ਦੇ ਡਿਨਰ ਇਨਵੀਟੇਸ਼ਨ ’ਤੇ ‘ਪ੍ਰੈਜੀਡੈਂਟ ਆਫ਼ ਇੰਡੀਆ’ ਦੀ ਜਗ੍ਹਾ ‘ਪ੍ਰੈਜੀਡੈਂਟ ਆਫ਼ ਭਾਰਤ’ ਲਿਖਿਆ ਕਾਂਗਰਸ ਪਾਰਟੀ ਸਮੇਤ ਸਮੂਹ ਵਿਰੋਧੀ ਪਾਰਟੀਆਂ ਨੇ ਕੀਤਾ ਇਤਰਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਪ੍ਰਗਤੀ ਮੈਦਾਨ ’ਚ 9-10 ਸਤੰਬਰ ਨੂੰ ਜੀ-20 ਸਿਖਰ ਸੰਮੇਲਨ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ’ਚ ਸ਼ਾਮਲ ਹੋਣ ਦੇ ਲਈ ਰਾਸ਼ਟਰਪਤੀ ਭਵਨ ਵੱਲੋਂ ਇਕ ਇਨਵੀਟੇਸ਼ਨ ਕਾਰਡ ਭੇਜਿਆ ਗਿਆ ਹੈ। ਇਨਵੀਟੇਸ਼ਨ ਕਾਰਡ ’ਤੇ ਪ੍ਰੈਜੀਡੈਂਟ ਆਫ਼ ਇੰਡੀਆ ਦੀ ਜਗ੍ਹਾ ਪ੍ਰੈਜੀਡੈਂਟ ਆਫ਼ ਭਾਰਤ ਲਿਖਿਆ ਗਿਆ ਹੈ। ਇਸ ’ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਲਿਖਿਆ ਕਿ ‘ਇਹ ਖਬਰ ਬਿਲਕੁਲ ਸੱਚੀ ਹੈ ਕਿ ਰਾਸ਼ਟਰਪਤੀ ਭਵਨ ਵੱਲੋਂ 9 ਸਤੰਬਰ ਦੇ ਡਿਨਰ ਲਈ ਭੇਜੇ ਗਏ ਇਨਵੀਟੇਸ਼ਨ ’ਚ ‘ਇੰਡੀਆ’ ਦੀ ਜਗ੍ਹਾ ‘ਭਾਰਤ’ ਲਿਖਿਆ ਗਿਆ ਹੈ। ਉਨ੍ਹਾਂ ਅੱਗੇ ਲਿਖਿਆ ਕਿ ਸੰਵਿਧਾਨ ਦੀ ਧਾਰਾ 1 ਅਨੁਸਾਰ ਇੰਡੀਆ ਜਿਸ ਨੂੰ ਭਾਰਤ ਵੀ ਕਹਿੰਦੇ ਹਨ ਉਹ ਰਾਜਾਂ ਦਾ ਇਕ ਸੰਘ ਹੈ ਪ੍ਰੰਤੂ ਹੁਣ ਇਨ੍ਹਾਂ ਰਾਜਾਂ ਦੇ ਸੰਘ ’ਤੇ ਵੀ ਹਮਲਾ ਹੋ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਇੰਡੀਆ’ ਨਾਮ ਦਾ ਗੱਠਜੋੜ ਬਣਨ ਤੋਂ ਬਾਅਦ ਭਾਜਪਾ ਵਾਲੇ ਦੇਸ਼ ਦਾ ਨਾਮ ਬਦਲ ਰਹੇ ਹਨ। ਉਨ੍ਹਾਂ ਜੇਕਰ ਭਾਜਪਾ ਵਿਰੋਧੀ ਪਾਰਟੀਆਂ ਨੇ ਆਪਣੇ ਗੱਠਜੋੜ ਦਾ ਨਾਂ ਬਦਲ ਕੇ ‘ਭਾਰਤ’ ਰੱਖ ਲਿਆ ਤਾਂ ਕਿ ਭਾਜਪਾ ਵਾਲੇ ਭਾਰਤ ਦਾ ਨਾਮ ਬਦਲ ਕੇ ‘ਬੀਜੇਪੀ’ ਰੱਖ ਦੇਣਗੇ। ‘ਇੰਡੀਆ’ ਨਾਮ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 28 ਵਿਰੋਧੀ ਪਾਰਟੀਆਂ ਨੇ ਮਿਲ ਕੇ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੁਸਿਵ ਅਲਾਂਇੰਸ’ ਨਾਮੀ ਗੱਠਜੋੜ ਬਣਾਇਆ। ਇਸ ਤੋਂ ਬਾਅਦ ਭਾਜਪਾ ਵਿਰੋਧੀ ਪਾਰਟੀਆਂ ’ਤੇ ਹਮਲਾਵਰ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੰਡੀਆ’ ਦੀ ਜਗ੍ਹਾ ਇਸ ਗੱਠਜੋੜ ਨੂੰ ਘਮੰਡੀਆਂ ਦਾ ਨਾਮ ਦਿੱਤਾ ਸੀ। ਉਥੇ ਹੀ ‘ਇੰਡੀਆ’ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੇ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਨੂੰ ‘ਇੰਡੀਆ’ ਨਾਮ ਲੈਣ ’ਚ ਦਿੱਕਤ ਕਿਉਂ ਹੈ। 2023-09-05 Parvasi Chandigarh Share Facebook Twitter Google + Stumbleupon LinkedIn Pinterest