ਨਵੇਂ ਚਿਹਰੇ ਲਿਆਉਣ ਦਾ ਵਾਅਦਾ; ਆਮ ਆਦਮੀ ਪਾਰਟੀ ਉੱਤੇ ਕੀਤੇ ਤਿੱਖੇ ਹਮਲੇ
ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਐਲਾਨ ਕੀਤਾ ਕਿ ਕਾਂਗਰਸੀ ਪਰਿਵਾਰਾਂ ਵਿੱਚੋਂ ਇੱਕ ਮੈਂਬਰ ਨੂੰ ਹੀ ਚੋਣ ਲੜਾਏ ਜਾਣ ਦਾ ਫੈਸਲਾ ਸਾਰੇ ਆਗੂਆਂ ‘ਤੇ ਲਾਗੂ ਹੋਵੇਗਾ। ਇਸ ਤਰ੍ਹਾਂ ਹੁਣ ਕਿਸੇ ਕਾਂਗਰਸੀ ਪਰਿਵਾਰ ਨੂੰ ਦੋ ਟਿਕਟਾਂ ਨਹੀਂ ਮਿਲਣਗੀਆਂ। ਕੈਪਟਨ ਨੇ ਕਾਫ਼ੀ ਗਿਣਤੀ ਵਿੱਚ ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਜਾਣ ਦੀ ਗੱਲ ਵੀ ਆਖੀ। ਉਹ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਬ੍ਰਹਮ ਮਹਿੰਦਰਾ ਵੱਲੋਂ ਇਥੇ ਆਲੋਵਾਲ ਪਿੰਡ ਵਿੱਚ ਕਰਵਾਈ ਗਈ ਰੈਲੀ ਵਿੱਚ ਪੁੱਜੇ ਹੋਏ ਸਨ ਜਿਸ ਦੌਰਾਨ ਇਨ੍ਹਾਂ ਸਮੇਤ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਅਕਾਲੀ ਦਲ ਨਾਲੋਂ ‘ਆਪ’ ਉੱਤੇ ਵੱਧ ਤਵਾ ਰੱਖਿਆ। ਕੈਪਟਨ ਦਾ ਕਹਿਣਾ ਸੀ ਕਿ ਚਿੱਟੀ ਟੋਪੀ ਵਾਲਿਆਂ ਸਮੇਤ ਚਿੱਟੀ ਮੱਖੀ ਅਤੇ ‘ਚਿੱਟੇ’ ઠਵਾਲਿਆਂ ਨੂੰ ਤਾਂ ਲੋਕ ਅਜਿਹਾ ਸਬਕ ਸਿਖਾਉਣਗੇ ਕਿ ਉਹ ਮੁੜ ਤੋਂ ਲੋਕਾਂ ਨਾਲ ਧਰੋਹ ਕਮਾਉਣ ਦੀ ਹਿੰਮਤ ਨਹੀਂ ਕਰ ਸਕਣਗੇ। ઠਉਨ੍ਹਾਂ ਕਿਹਾ ਕਿ ‘ਆਪ’ ਕੋਲ ਕੋਈ ਢੁੱਕਵਾਂ ਪੰਜਾਬੀ ਨੇਤਾ ਨਾ ਹੋਣ ਦਾ ਹੀ ਸਿੱਟਾ ਹੈ ਕਿ ਬਾਹਰੀ ઠਰਾਜਾਂ ਦੇ ਲੋਕ ਪੰਜਾਬ ਵਿਚ ਆ ਕੇ ‘ਆਪ’ ਦੀਆਂ ਸਰਗਰਮੀਆਂ ਚਲਾ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਬਾਹਰਲਿਆਂ ਨੂੰ ਸੱਤਾ ਕਦੇ ਵੀ ਨਹੀਂ ਬਖਸ਼ਣਗੇ। ઠਕੈਪਟਨ ਨੇ ਕਿਹਾ ਕਿ ਬਾਦਲਾਂ ਸਮੇਤ ઠਜਿਨ੍ਹਾਂ ਨੇ ਵੀ ઠਭ੍ਰਿਸ਼ਟਾਚਾਰ ਕੀਤਾ ਹੈ, ਨੂੰ ਕਾਂਗਰਸ ਸਰਕਾਰ ਆਉਣ ‘ਤੇ ਜੇਲ੍ਹ ਯਾਤਰਾ ਜ਼ਰੂਰ ਕਰਾਵਾਂਗੇ। ਭਰਵੇਂ ਇਕੱਠ ਤੋਂ ਖੁਸ਼ ਹੋਏ ਕੈਪਟਨ ਨੇ ਮਹਿੰਦਰਾ ਦੀ ਟਿਕਟ ਪੱਕੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਅਜਿਹੇ ਸੁਲਝੇ ਹੋਏ ਆਗੂਆਂ ਦਾ ਵਿਧਾਨ ਸਭਾ ਵਿਚ ਜਾਣਾ ਜ਼ਰੂਰੀ ਹੈ। ਰੈਲੀ ਨੂੰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ઠਲਾਲ ਸਿੰਘ, ਪ੍ਰਨੀਤ ਕੌਰ, ਸਾਧੂ ਸਿੰਘ ਧਰਮਸੋਤ, ਰਾਜਿੰਦਰ ਸਿੰਘ ਟੌਹੜਾ, ਬਹਾਦਰ ਖ਼ਾਨ ਨੇ ਵੀ ਸੰਬੋਧਨ ਕੀਤਾ ਤੇ ਇਸ ਮੌਕੇ ਮਦਨ ਭਾਰਦਵਾਜ ਆਲੋਵਾਲ, ਮਹੰਤ ਹਰਵਿੰਦਰ ਖਨੌੜਾ, ਨਿਰਮਲ ਭੱਟੀਆਂ, ਧਰਮ ਸਿੰਘ ਪਹਾੜਪੁਰ, ਗੁਰਕੀਰਤ ਥੂਹੀ, ઠਪ੍ਰੋ. ਧਰਮਿੰਦਰ ਸਪੋਲੀਆ, ਲਾਭ ਸਿੰਘ ਭਟੇੜੀ ਤੇ ਦੀਦਾਰ ਸਿੰਘ ਦੌਣਕਲਾਂ ઠਆਦਿ ਹਾਜ਼ਰ ਸਨ।
ਉਮੀਦਵਾਰਾਂ ਦਾ ਐਲਾਨ ਜੁਲਾਈ ਤੱਕ : ਅੰਬਿਕਾ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਦੀ ਚੋਣ ਮੁਹਿੰਮ ઠਕਮੇਟੀ ઠਦੀ ਚੇਅਰਪਰਸਨ ਅੰਬਿਕਾ ਸੋਨੀ ਨੇ ਕਿਹਾ ਕਿ ਉਮੀਦਵਾਰਾਂ ਦਾ ਐਲਾਨ ਜੁਲਾਈ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਪੰਜਾਬ ਤੋਂ ਚੋਣ ਲੜਨ ਸਬੰਧੀ ਪੁੱਛੇ ਜਾਣ ‘ਤੇ ਭਾਵੇਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਪਰ ਜੁਲਾਈ ઠਵਿਚ ਹੀ ਖਤਮ ਹੋ ਰਹੀ ਰਾਜ ਸਭਾ ਮੈਂਬਰ ਵਜੋਂ ਮਿਆਦ ਖਤਮ ਹੋਣ ਉਪਰੰਤ ਉਨ੍ਹਾਂ ਮੁੜ ਉਮੀਦਵਾਰ ਨਾ ਹੋਣ ਦੀ ਗੱਲ ਵੀ ਆਖੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …