Breaking News
Home / 2023 / December / 29 (page 2)

Daily Archives: December 29, 2023

ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਏਕਤਾ ਲਈ ਵਿੱਢੀ ਮੁਹਿੰਮ

ਆਗੂਆਂ ਦੀ ਘਰ ਵਾਪਸੀ ਨਾਲ ਅਕਾਲੀ ਦਲ ਦੇ ਪੈਰਾਂ ਸਿਰ ਹੋਣ ਦੀ ਆਸ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਏਕਤਾ ਦੇ ਨਾਅਰੇ ਹੇਠ ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਮੁੜ ਤੋਂ ਮੁੱਖ ਧਾਰਾ ਵਿੱਚ ਲਿਆਉਣ ਦੀ ਵਿੱਢੀ ਮੁਹਿੰਮ ਤੋਂ ਬਾਅਦ ਅਕਾਲੀ ਦਲ ਦੇ ਆਗੂ ਪਾਰਟੀ ਦੇ ਮੁੜ-ਪੈਰਾਂ ਸਿਰ ਹੋਣ …

Read More »

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਲੇ ਖ਼ੁਦ ਸ਼ਰਾਬ ਘੁਟਾਲੇ ‘ਚ ਉਲਝੇ : ਨਵਜੋਤ ਸਿੱਧੂ

ਕਾਂਗਰਸ ਵਿੱਚ ਰਹਿ ਕੇ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣ ਦਾ ਐਲਾਨ ਕੀਤਾ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੀ ‘ਆਪ’ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ …

Read More »

ਹਾਈਕੋਰਟ ਵੱਲੋਂ ਅਦਾਲਤੀ ਤੌਹੀਨ ਮਾਮਲੇ ‘ਚ ਪੰਜਾਬ ਦੇ ਪੰਚਾਇਤ ਮੰਤਰੀ ਨੂੰ ਨੋਟਿਸ

ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਮਾਰਚ ਨੂੰ ਹੋਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਦਾਲਤੀ ਤੌਹੀਨ ਦੇ ਮਾਮਲੇ ਵਿਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਸਟਿਸ ਰਾਜਬੀਰ ਸਹਿਰਾਵਤ ਦੀ ਅਦਾਲਤ ਨੇ ਪੰਚਾਇਤ ਮੰਤਰੀ ਤੋਂ ਇਲਾਵਾ ਹਲਕਾ ਗਿੱਲ …

Read More »

ਕਿਸਾਨ ਜਥੇਬੰਦੀਆਂ ਨੇ ਪਾਣੀਆਂ ਦੇ ਮਸਲੇ ‘ਤੇ ਪ੍ਰਦਰਸ਼ਨ ਦੀ ਰੂਪ-ਰੇਖਾ ਉਲੀਕੀ

18 ਜਨਵਰੀ ਨੂੰ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ ਦਾ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪਾਣੀਆਂ ਦੇ ਮੁੱਦੇ ‘ਤੇ 18 ਜਨਵਰੀ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਚੰਡੀਗੜ੍ਹ ‘ਚ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ …

Read More »

ਉਗਰਾਹਾਂ ਵੱਲੋਂ ‘ਖੇਤੀ ਨੀਤੀ’ 21 ਜਨਵਰੀ ਤੱਕ ਐਲਾਨਣ ਦਾ ਅਲਟੀਮੇਟਮ

ਸਰਕਾਰ ਖ਼ਿਲਾਫ਼ 22 ਜਨਵਰੀ ਤੋਂ ਡੀਸੀ ਦਫ਼ਤਰਾਂ ਅੱਗੇ ਪੰਜ ਰੋਜ਼ਾ ਧਰਨੇ ਦੇਣ ਦੀ ਚਿਤਾਵਨੀ ਬਠਿੰਡਾ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤਾ ਵਾਅਦਾ ਚੇਤੇ ਕਰਾਉਂਦਿਆਂ ਪੰਜਾਬ ਲਈ ਨਵੀਂ ‘ਕਿਸਾਨ ਪੱਖੀ ਖੇਤੀ ਨੀਤੀ’ 21 ਜਨਵਰੀ ਤੱਕ ਐਲਾਨਣ ਲਈ ਅਲਟੀਮੇਟਮ ਦਿੱਤਾ ਹੈ। ਉਨ੍ਹਾਂ …

Read More »

ਭਾਰਤ ‘ਚ ਲੋਕਤੰਤਰ ਨੂੰ ਬਚਾਉਣ ਲਈ ਲੋਕ ਲਹਿਰਾਂ ਦੀ ਲੋੜ : ਭਾਸ਼ਾ ਸਿੰਘ

ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ : ਤਾਨਾਸ਼ਾਹੀ ਰੁਝਾਨਾਂ ਖ਼ਿਲਾਫ਼ ਲੜਨਾ ਹੀ ਸਾਡੇ ਜਿਉਂਦੇ ਹੋਣ ਦਾ ਸਬੂਤ ਬਠਿੰਡਾ/ਬਿਊਰੋ ਨਿਊਜ਼ : ਸੀਨੀਅਰ ਪੱਤਰਕਾਰ ਭਾਸ਼ਾ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੇ ਲੋਕਾਂ ਨੇ ਲੋਕ ਅੰਦੋਲਨ ਨਾ ਕੀਤੇ ਤਾਂ ਲੋਕਤੰਤਰ ਦੀ ਹੋਂਦ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਕੋਈ ਵੀ …

Read More »

ਮਨਜੀਤ ਸਿੰਘ ਜੀ.ਕੇ. ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ

ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ ਅੰਮ੍ਰਿਤਸਰ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ’ ਪਾਰਟੀ ਦੇ ਸਰਪ੍ਰਸਤ ਮਨਜੀਤ ਸਿੰਘ ਜੀ.ਕੇ. ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਜੀ.ਕੇ. ਦੀ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਵਿਚ …

Read More »

ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ”ਇੰਡੀਅਨਜ਼ ਐਵਰੌਡ ਐਂਡ ਪੰਜਾਬ ਇਮਪੈਕਟ ਪੰਜਾਬੀ ਸੰਸਾਰ-2023” ਲੋਕ ਅਰਪਣ

ਪ੍ਰਵਾਸ ਦੇ ਰੁਝਾਨ ਦਾ ਕਾਰਨ ਬੁੱਧੀਜੀਵੀ ਵਰਗ ਦੀ ਆਪਣੀ ਭੂਮਿਕਾ ਨਿਭਾਉਣ ‘ਚ ਅਸਫਲਤਾ ਹੈ : ਡਾ: ਸਵਰਾਜ ਸਿੰਘ ਫਗਵਾੜਾ/ਬਿਊਰੋ ਨਿਊਜ਼ : ਵੱਧ ਰਹੇ ਪ੍ਰਵਾਸ ਦੇ ਰੁਝਾਨ ਨੂੰ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਦਸਦਿਆਂ, ਪ੍ਰਸਿੱਧ ਪੰਜਾਬੀ ਲੇਖਕ ਅਤੇ ਚਿੰਤਕ ਡਾ: ਸਵਰਾਜ ਸਿੰਘ ਨੇ ਕਿਹਾ ਕਿ ਇਸਦਾ ਮੁੱਖ ਕਾਰਨ ਬੁੱਧੀਜੀਵੀ ਵਰਗ …

Read More »

ਟੀ.ਪੀ.ਏ.ਆਰ. ਕਲੱਬ ਨੇ ਸਲਾਨਾ ਸਮਾਰੋਹ ਵਿਚ ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਦੀਆਂ ਖ਼ੁਸ਼ੀਆਂ ਸਾਂਝੀਆ ਕੀਤੀਆਂ

ਐੱਮ.ਪੀ. ਮਨਿੰਦਰ ਸਿੱਧੂ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਸਕੂਲ-ਟਰੱਸਟੀ ਸੱਤਪਾਲ ਜੌਹਲ ਨੇ ਕੀਤੀ ਸ਼ਿਰਕਤ ਮਿਸੀਸਾਗਾ/ਡਾ. ਝੰਡ : ਸਰੀਰਕ ਤੇ ਮਾਨਸਿਕ ਸਿਹਤ ਸੰਭਾਲ ਦਾ ਅਮਲੀ ਤੌਰ ‘ਤੇ ਸੁਨੇਹਾ ਦੇ ਰਹੀ ਬਰੈਂਪਟਨ ਵਿਚ ਪਿਛਲੇ ਦਸ ਸਾਲਾਂ ਤੋਂ ਸਰਗ਼ਰਮ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਨੇ ਆਪਣਾ ਸਲਾਨਾ ਸਮਾਰੋਹ ਲੰਘੇ ਸ਼ਨੀਵਾਰ 23 …

Read More »

ਮਾਂ ਬੋਲੀ ਨੂੰ ਸਮਰਪਿਤ ਰਹੀ ਡਾ. ਦਲਬੀਰ ਸਿੰਘ ਕਥੂਰੀਆ ਦੀ ਪੰਜਾਬ ਫੇਰੀ

ਕੈਨੇਡਾ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਸ਼ਵ ਪੱਧਰ ‘ਤੇ ਪ੍ਰਚਾਰ ਅਤੇ ਪਸਾਰ ਲਈ ਆਪਣਾ ਯੋਗਦਾਨ ਪਾਉਣ ਵਾਲੇ ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕਨੇਡਾ ਪਿਛਲੇ ਦਿਨੀਂ ਪੰਜਾਬ ਵਿੱਚ ਹੋ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਉਚੇਚੇ ਤੌਰ ‘ਤੇ ਪੰਜਾਬ ਆਏ। ਪੰਜਾਬੀ ਸਾਹਿਤ ਸਭਾ ਮੁਹਾਲੀ …

Read More »