Breaking News
Home / 2023 / March / 31 (page 3)

Daily Archives: March 31, 2023

ਕੁੱਝ ਖਾਸ ਪ੍ਰਸਥਿਤੀਆਂ ‘ਚ ਨੌਨ ਕੈਨੇਡੀਅਨ ਵੀ ਹੁਣ ਕੈਨੇਡਾ ਵਿੱਚ ਖਰੀਦ ਸਕਣਗੇ ਰਿਹਾਇਸ਼ੀ ਪ੍ਰਾਪਰਟੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਘਰਾਂ ਦੇ ਵਿਦੇਸ਼ੀ ਖਰੀਦਦਾਰਾਂ ਉੱਤੇ ਪਹਿਲੀ ਜਨਵਰੀ ਤੋਂ ਲੱਗੀ ਰੋਕ ਦੇ ਕੁੱਝ ਚਿਰ ਮਗਰੋਂ ਹੀ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (ਸੀਐਮਐਚਸੀ) ਵੱਲੋਂ ਇਸ ਕਾਨੂੰਨ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ ਕੀਤੀ ਗਈ ਅਹਿਮ ਸੋਧ ਮੁਤਾਬਕ ਕੁੱਝ ਖਾਸ ਪ੍ਰਸਥਿਤੀਆਂ ਵਿੱਚ ਨੌਨ ਕੈਨੇਡੀਅਨਜ਼ ਵੀ ਹੁਣ …

Read More »

ਯੌਰਕ ਯੂਨੀਵਰਸਿਟੀ ‘ਚ ਹੋਈ ਛੁਰੇਬਾਜ਼ੀ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਟੋਰਾਂਟੋ : ਯੌਰਕ ਯੂਨੀਵਰਸਿਟੀ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵੱਡੇ ਗਰੁੱਪ ਵਿੱਚ ਲੜਾਈ ਹੋਣ ਦੀ ਖਬਰ ਦੇ ਕੇ ਉਨ੍ਹਾਂ ਨੂੰ ਰਾਤੀਂ 7:00 ਵਜੇ ਦੇ ਨੇੜੇ ਤੇੜੇ 4700 ਕੀਲ ਸਟਰੀਟ ਸਥਿਤ ਯੌਰਕ ਯੂਨੀਵਰਸਿਟੀ ਕੀਲ ਕੈਂਪਸ ਵਿੱਚ …

Read More »

ਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਓਨਟਾਰੀਓ/ਬਿਊਰੋ ਨਿਊਜ਼ : ਪੰਜਾਬ ਦੀ ਧੀ ਨੀਨਾ ਤਾਂਗੜੀ ਨੇ ਕੈਨੇਡਾ ਵਿਚ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਨੀਨਾ ਤਾਂਗੜੀ ਨੇ ਕੈਨੇਡਾ ਦੇ ਓਨਟਾਰੀਓ ‘ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਤਾਂਗੜੀ ਮਿਸੀਸਾਗਾ ਸਟਰੀਟਸਵਿਲੇ ਤੋਂ (ਐਮਪੀਪੀ) ਪ੍ਰੋਵਿਸ਼ੀਅਲ ਪਾਰਲੀਮੈਂਟ ਦੀ ਮੈਂਬਰ ਹੈ। ਮੰਤਰੀ ਵਜੋਂ ਆਪਣੀ ਭੂਮਿਕਾ …

Read More »

ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਡਾ. ਚਮਨ ਲਾਲ ਹੁਰਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਵਿੱਚ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ ਬਰੈਂਪਟਨ/ਜਗੀਰ ਸਿੰਘ ਕਾਹਲੋਂ : ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ 26 ਮਾਰਚ ਨੂੰ ਬਰੈਂਪਟਨ ਦੇ ਲੈਸਟਰ ਪੀਅਰਸਨ ਹਾਲ ਵਿਚ 23 ਮਾਰਚ ਦੇ ਸ਼ਹੀਦਾਂ – ਭਗਤ ਸਿੰਘ, ਰਾਜਗੂਰ ਅਤੇ ਸੁਖਦੇਵ …

Read More »

ਮਿਸੀਸਾਗਾ ਵਿੱਚ ਹੋਇਆ ਰਾਣਾ ਰਣਬੀਰ ਦਾ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਰੰਗਮੰਚ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਮਿਸੀਸਾਗਾ (ਮਾਲਟਨ) ਵਿਖੇ ਇੰਨਡੈਕਸ ਰਿਆਲਟੀ ਇੰਕ ਦੇ ਦਫਤਰ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਸਿਵੀਆ ਅਤੇ ਲੋਕ ਗਾਇਕ ਹੈਰੀ ਸੰਧੂ ਨੇ ਆਖਿਆ ਕਿ ਕਲਾ ਦੇ ਸਾਹਮਣੇ ਕੱਦ-ਕਾਠ, ਰੰਗ …

Read More »

ਬਰੈਂਪਟਨ ਸ਼ੁਰੂ ਕਰ ਰਿਹਾ ਹੈ ਯੂਥ ਪਾਸ ਪ੍ਰੋਗਰਾਮ

ਬਰੈਂਪਟਨ : ਇਹ ਪਹਿਲਕਦਮੀ ਸਿਟੀ ਆਫ਼ ਬਰੈਂਪਟਨ ਦੁਆਰਾ ਪੂਰੇ ਸ਼ਹਿਰ ਵਿੱਚ ਨੌਜਵਾਨਾਂ ਲਈ ਪਹੁੰਚ ਅਤੇ ਮੌਕਿਆਂ ਨੂੰ ਵਧਾਉਣ ਲਈ ਇੱਕ ਵਿਆਪਕ ਯਤਨ ਦਾ ਹਿੱਸਾ ਹੈ। ਸਿਟੀ ਆਫ ਬਰੈਂਪਟਨ ਐਕਸਪਲੋਰ ਬਰੈਂਪਟਨ ਯੂਥ ਪਾਸ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ 12 ਤੋਂ 16 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਮੁਫਤ ਆਵਾਜਾਈ …

Read More »

ਫੈਡਰਲ ਲਿਬਰਲ ਸਰਕਾਰ ਨੇ 2023-24 ਦੀ ਖਰਚ ਯੋਜਨਾ ਕੀਤੀ ਜਾਰੀ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਨੇ 2023-24 ਦੀ ਖਰਚ ਯੋਜਨਾ ਜਾਰੀ ਕੀਤੀ ਹੈ ਜਿਸ ਵਿੱਚ ਸਿਹਤ ਸੰਭਾਲ, ਸਾਫ਼ ਆਰਥਿਕਤਾ ਅਤੇ ਕਿਫਾਇਤੀ ਉਪਾਵਾਂ ‘ਤੇ ਫੋਕਸ ਹੈ। ਫੈਡਰਲ ਲਿਬਰਲ ਸਰਕਾਰ ਨੇ 2023-24 ਦੀ ਖਰਚ ਯੋਜਨਾ ਜਾਰੀ ਕੀਤੀ ਹੈ ਜਿਸ ਵਿੱਚ ਸਿਹਤ ਸੰਭਾਲ, ਸਾਫ਼ ਆਰਥਿਕਤਾ ਅਤੇ ਕਿਫਾਇਤੀ ਉਪਾਵਾਂ ‘ਤੇ ਫੋਕਸ ਹੈ। ਬਜਟ …

Read More »

ਛੋਟੀ ਜਿਹੀ ਤਕਰਾਰ ਨੂੰ ਲੈ ਕੇ ਪੰਜਾਬੀ ਨੇ ਗੋਰੇ ਨੂੰ ਮਾਰ ਦਿੱਤਾ ਚਾਕੂ

ਵੈਨਕੂਵਰ : ਚਾਕੂ ਮਾਰਨ ਦੇ ਮਾਮਲੇ ਵਿੱਚ ਨਵੇਂ ਵੇਰਵੇ ਸਾਹਮਣੇ ਆਏ ਹਨ ਜਿਸ ਵਿੱਚ ਇੱਕ 37 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਭਾਰਤੀ ਮੂਲ ਦੇ ਹਮਲਾਵਰ ਨੇ ਪੀੜਤ ‘ਤੇ ਹਮਲਾ ਕਰਨ ਲਈ ਚਾਕੂ ਦੀ ਵਰਤੋਂ ਕੀਤੀ, ਜੋ ਆਪਣੀ ਤਿੰਨ ਸਾਲ ਦੀ ਧੀ ਅਤੇ ਪਤਨੀ ਨਾਲ ਸਥਾਨ ‘ਤੇ ਮੌਜੂਦ ਸੀ। …

Read More »

ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪੁੱਜੇ ਬਲਜਿੰਦਰ ਸੇਖਾ

ਟੋਰਾਂਟੋ : ਕੁਝ ਦਿਨਾਂ ਦੀ ਪੰਜਾਬ ਫੇਰੀ ਤੋਂ ਬਾਅਦ ਵਾਪਸ ਕੈਨੇਡਾ ਪੁੱਜੇ ਬਲਜਿੰਦਰ ਸੇਖਾ ਨੇ ਦੱਸਿਆ ਕਿ ਪਰਿਵਾਰਕ ਤੇ ਨਿੱਜੀ ਕੰਮ ਕਾਰਾਂ ਲਈ ਉਹ ਵਤਨ ਫੇਰੀ ‘ਤੇ ਗਏ ਸਨ। ਉਹਨਾਂ ਸਾਰੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਆਰ ਦੀਆਂ ਨਿੱਘੀਆਂ ਯਾਦਾਂ ਸਦਾ ਲਈ ਦਿਲ ਵਿੱਚ ਰਹਿਣਗੀਆਂ। ਸਮੇਂ ਦੀ ਘਾਟ …

Read More »

ਬਰੈਂਪਟਨ ਸਾਊਥ ਵਿਚ ਟੂਰਿਜ਼ਮ ਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਹੋਰ ਵਧਾਉਣ ਲਈ ਕੈਨੇਡਾ ਸਰਕਾਰ 1.6 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ : ਦੱਖਣੀ ਓਨਟਾਰੀਓ ਵਿਚ ਸਥਾਨਕ ਕਾਰੋਬਾਰਾਂ ਦੀ ਬਿਹਤਰੀ ਲਈ ਟੂਰਿਜ਼ਮ ਅਤੇ ਕਮਿਊਨਿਟੀ ਇਨਫ਼ਰਾਸਟਰੱਕਚਰ ਨੂੰ ਹੋਰ ਵਧਾਉਣ ਲਈ ਕੈਨੇਡਾ ਸਰਕਾਰ ਪੂਰੀ ਤਰ÷ ਾਂ ਵਚਨਬੱਧ ਹੈ। ਇਸਦੇ ਲਈ ਉਹ ਲੋੜੀਂਦੀਆਂ ਸਹੂਲਤਾਂ ਦੇਵੇਗੀ ਅਤੇ ਹਰ ਤਰ÷ ਾਂ ਦੀ ਸਹਾਇਤਾ ਪ੍ਰਦਾਨ ਕਰੇਗੀ। ਫ਼ੈੱਡਰਲ ਇਕੋਨੌਮਿਕ ਡਿਵੈੱਲਪਮੈਂਟ ਏਜੰਸੀ ਫ਼ਾਰ ਸਦਰਨ ਓਨਟਾਰੀਓ (ਫ਼ੈੱਡਡੇਵ ਓਨਟਾਰੀਓ) ਨਾਲ ਸਬੰਧਿਤ …

Read More »