Breaking News
Home / ਹਫ਼ਤਾਵਾਰੀ ਫੇਰੀ (page 108)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਿਆ

ਦਰਸ਼ਨਾਂ ਲਈ ਪਹੁੰਚੀ ਪੰਜਾਬ ਸਰਕਾਰ ਸਣੇ ਭਾਰਤੀ ਸੰਗਤ ਦਾ ਪਾਕਿਸਤਾਨ ‘ਚ ਨਿੱਘਾ ਸਵਾਗਤ ਅੰਮ੍ਰਿਤਸਰ : ਕਰਤਾਰਪੁਰ ਕੌਰੀਡੋਰ 611 ਦਿਨਾਂ ਬਾਅਦ ਬੁੱਧਵਾਰ ਨੂੰ ਫਿਰ ਖੁੱਲ੍ਹ ਗਿਆ ਹੈ। ਪਹਿਲੇ ਦਿਨ ਬੁੱਧਵਾਰ ਨੂੰ ਕੌਰੀਡੋਰ ਰਸਤੇ 28 ਸ਼ਰਧਾਲੂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ਅਤੇ ਭਾਰਤੀ ਸ਼ਰਧਾਲੂਆਂ ਦਾ ਪਾਕਿਸਤਾਨੀ ਅਧਿਕਾਰੀਆਂ ਅਤੇ …

Read More »

ਪੰਜਾਬ ਸਰਕਾਰ ਬਣਾਏਗੀ ਰਾਜ ਭਾਸ਼ਾ ਕਮਿਸ਼ਨ : ਪਰਗਟ ਸਿੰਘ

ਚੰਡੀਗੜ੍ਹ : ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਕੌਮੀ ਪ੍ਰੈੱਸ ਦਿਹਾੜੇ ਮੌਕੇ ‘ਰਾਜ ਭਾਸ਼ਾ ਕਮਿਸ਼ਨ’ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬੀ ਭਾਸ਼ਾ ਐਕਟ ਨੂੰ ਮਜ਼ਬੂਤ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਲੰਮੇ ਅਰਸੇ ਤੋਂ ਲਟਕ ਰਹੇ ਲਾਇਬਰੇਰੀ ਐਕਟ ਦਾ ਆਰਡੀਨੈੱਸ …

Read More »

ਬੀਸੀ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ ਤੇ ਕਈ ਮੌਤਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ

ਬ੍ਰਿਟਿਸ ਕੋਲੰਬੀਆ/ਬਿਊਰੋ ਨਿਊਜ਼ : ਦੱਖਣੀ ਬੀ ਸੀ ਵਿੱਚ ਆਏ ਹੜ੍ਹਾਂ ਕਾਰਨ ਵਿਗੜੇ ਹਾਲਾਤ ਦੇ ਮੱਦੇਨਜਰ ਪ੍ਰੋਵਿੰਸ ਵੱਲੋਂ ਸਟੇਟ ਆਫ ਐਮਰਜੰਸੀ ਦਾ ਐਲਾਨ ਕੀਤਾ ਗਿਆ। ਪ੍ਰੀਮੀਅਰ ਜੌਹਨ ਹੌਰਗਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ।ਉਨ੍ਹਾਂ ਆਖਿਆ ਕਿ ਇਸ ਐਲਾਨ ਨਾਲ ਪ੍ਰੋਵਿੰਸ ਭਰ ਵਿੱਚ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਤੇ ਸਪਲਾਈਜ਼ ਮਿਲਦੀਆਂ …

Read More »

ਸੁਖਪਾਲ ਖਹਿਰਾ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਮੁਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਡਿਊਟੀ ਮੈਜਿਸਟਰੇਟ ਰੰਜਨ ਕੁਮਾਰ ਖੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਖਹਿਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਪਟਿਆਲਾ ਭੇਜ …

Read More »

ਪੰਜਾਬ ‘ਚ ਗੈਰਕਾਨੂੰਨੀ ਮਾਈਨਿੰਗ ਦਾ ਖੇਲ ਬਾਦਸਤੂਰ ਜਾਰੀ!

ਖੱਡਾਂ ‘ਤੇ ਸੀਸੀਟੀਵੀ ਅਤੇ ਡਰੋਨ ਨਾਲ ਨਿਗਰਾਨੀ ਦੇ ਹੁਕਮ ਸਿਰਫ ਕਾਗਜ਼ਾਂ ਤੱਕ ਸੀਮਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਮਾਈਨਿੰਗ ਮਾਫੀਆ ਨਾ ਸਿਰਫ ਰੇਤ ਬਲਕਿ ਸਰਕਾਰੀ ਨਿਰਦੇਸ਼ਾਂ ਦੀ ਵੀ ਖੁਦਾਈ ਕਰ ਰਿਹਾ ਹੈ। ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਸਰਕਾਰ ਨੇ ਸਾਰੀਆਂ ਰੇਤ ਦੀਆਂ ਖੱਡਾਂ ‘ਤੇ ਸ਼ਾਮ 7:30 ਵਜੇ ਤੋਂ ਤੜਕੇ 5:00 ਵਜੇ …

Read More »

ਜਸਟਿਨ ਟਰੂਡੋ ਨੇ 5ਵੀਂ ਵਾਰ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪ੍ਰਧਾਨ ਮੰਤਰੀ ਨੇ ਆਪਣੇ ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਹਲਕੇ ਦੇ ਸੰਸਦ ਮੈਂਬਰ ਵਜੋਂ ਲਗਾਤਾਰ 5ਵੀਂ ਵਾਰ ਸਹੁੰ ਚੁੱਕੀ। ਉਹ ਪਹਿਲੀ ਵਾਰੀ 2008 ‘ਚ ਕਿਊਬਕ ਦੇ ਪਾਪੀਨੋ ਹਲਕੇ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ। …

Read More »

ਕਾਂਗਰਸ ਦੇ ਸੂਬਾ ਪ੍ਰਧਾਨ ਅੱਗੇ ਝੁਕੀ ਪੰਜਾਬ ਸਰਕਾਰ – ਸਿੱਧੂ ਦੀ ਮੌਜੂਦਗੀ ‘ਚ ਚੰਨੀ ਦਾ ਫੈਸਲਾ

ਏਜੀ ਦਿਓਲ ਗਏ, ਡੀਜੀਪੀ ਵੀ ਜਾਣਗੇ ਯੂਪੀਐਸਸੀ ਦੇ ਪੈਨਲ ਤੋਂ ਬਾਅਦ ਬਦਲੇ ਜਾਣਗੇ ਡੀਜੀਪੀ ਸਹੋਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਖਰਕਾਰ ਪੰਜਾਬ ਸਰਕਾਰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਗੇ ਝੁਕ ਗਈ। ਕਾਫੀ ਦਿਨਾਂ ਤੋਂ ਸਿੱਧੂ ਪੰਜਾਬ ਦੇ ਏਜੀ ਅਤੇ ਡੀਜੀਪੀ ‘ਤੇ ਗੰਭੀਰ ਆਰੋਪ ਲਗਾਉਂਦੇ ਹੋਏ ਦੋਵਾਂ ਨੂੰ ਬਦਲਣ ‘ਤੇ ਅੜੇ …

Read More »

ਸਾਲ 2021 ਪਰ ਪੰਜਾਬ ਪੁਲਿਸ ’84 ਵਾਲੀ

ਬਰਨਾਲੇ ਦੀ ਜੇਲ੍ਹ ‘ਚ ਕੈਦੀ ਦੀ ਪਿੱਠ ‘ਤੇ ਲਿਖ ਦਿੱਤਾ ਅੱਤਵਾਦੀ ਕੈਦੀ ਕਰਮਜੀਤ ਸਿੰਘ ਦੀ ਪਿੱਠ ‘ਤੇ ਗਰਮ ਸਰੀਏ ਨਾਲ ਲਿਖਿਆ ਅੱਤਵਾਦੀ ਮਾਨਸਾ : ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਜੇਲ੍ਹ ਪ੍ਰਸ਼ਾਸਨ ਦੀ ਇਕ ਘਿਨੌਣੀ ਹਰਕਤ ਸਾਹਮਣੇ ਆਈ ਹੈ। ਮਾਨਸਾ ‘ਚ ਨਸ਼ਾ ਤਸਕਰੀ ਦੇ ਇਕ ਮਾਮਲੇ ‘ਚ ਪੇਸ਼ੀ ਭੁਗਤਣ ਆਏ ਕੈਦੀ …

Read More »

ਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਜਨਵਰੀ, 2022 ਤੋਂ ਘੱਟ ਤੋਂ ਘੱਟ ਉਜਰਤਾਂ 14.35 ਡਾਲਰ ਤੋਂ 15 ਡਾਲਰ ਪ੍ਰਤੀ ਘੰਟਾ ਹੋ ਜਾਣਗੀਆਂ। ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਲਈ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਲੀਕਰ ਸਰਵ ਕਰਨ ਵਾਲਿਆਂ ਨੂੰ ਵੀ 12.55 ਡਾਲਰ ਦੀ ਥਾਂ …

Read More »

ਅਮਰਿੰਦਰ ਨੇ ਕਾਂਗਰਸ ਛੱਡ ਬਣਾਈ ‘ਪੰਜਾਬ ਲੋਕ ਕਾਂਗਰਸ’ ਪਾਰਟੀ

ਕੈਪਟਨ ਦੀ ਨਵੀਂ ਕਾਂਗਰਸ ਸੋਨੀਆ ਨੇ ਕੈਪਟਨ ਦਾ ਅਸਤੀਫ਼ਾ ਕੀਤਾ ਮਨਜ਼ੂਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ 45ਵੇਂ ਦਿਨ ਪਾਰਟੀ ਨਾਲ ਨਰਾਜ਼ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕੀਤਾ। ਕੈਪਟਨ ਨੇ ਪਾਰਟੀ ਦਾ …

Read More »