ਏਸ਼ੀਆਈ ਖੇਡਾਂ ਲਈ ਕਨਿਕਾ ਦੀ ਹੋਈ ਸਿਲੈਕਸ਼ਨ, ਡੀਸੀ ਸਾਕਸ਼ੀ ਸਾਹਨੀ ਨੇ ਦਿੱਤੀ ਵਧਾਈ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਕ੍ਰਿਕਟਰ ਕਨਿਕਾ ਅਹੂਜਾ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹਿੱਸਾ ਬਣ ਗਈ ਹੈ। ਚੀਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਕਨਿਕਾ ਦੀ ਸਿਲੈਕਸ਼ਨ ਹੋਈ ਹੈ। ਕਨਿਕਾ ਦੀ ਇਸ ਪ੍ਰਾਪਤੀ ’ਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ। ਕਨਿਕਾ ਪਟਿਆਲਾ ਨਿਵਾਸੀ ਸੁਰਿੰਦਰ ਕੁਮਾਰ ਦੀ ਬੇਟੀ ਹੈ ਅਤੇ ਉਹ ਪੰਜਾਬ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹੈ। ਕਨਿਕਾ 2013 ਤੋਂ ਪਟਿਆਲਾ ਕ੍ਰਿਕਟ ਹੱਬ ਅਕੈਡਮੀ ’ਚ ਕੋਚ ਕਮਲ ਸੰਧੂ ਤੋਂ ਕੋਚਿੰਗ ਲੈ ਰਹੀ ਹੈ। ਲੰਘੇ ਦਿਨੀਂ ਕਨਿਕਾ ਆਪਣੇ ਕੋਚ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਕਨਿਕਾ ਦੀ ਚੋਣ ਪੂਰੇ ਪਟਿਆਲਾ ਜ਼ਿਲ੍ਹੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਨਿਕਾ ਤੋਂ ਪਟਿਆਲਾ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਉਮੀਦਾਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਨਿਕਾ ਆਹੂਜਾ ਦੇ ਏਸ਼ੀਅਨ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣ ਲਈ ਪੰਜਾਬ ਵਾਸੀ ਉਤਾਵਲੇ ਹਨ ਅਤੇ ਉਸ ਦਾ ਸਮਰਥਨ ਕਰਨ ਲਈ ਤਿਆਰ ਬੈਠੇ ਹਨ। ਕਨਿਕਾ ਦੀ ਸਫ਼ਲਤਾ ਪਟਿਆਲਾ ਸ਼ਹਿਰ ਦੇ ਉਭਰਦੇ ਕ੍ਰਿਕਟਰਾਂ ਦੇ ਲਈ ਪ੍ਰੇਰਣਾ ਸਰੋਤਾ ਦੇ ਰੂਪ ਵਿਚ ਕੰਮ ਕਰੇਗੀ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …