ਦਿੱਲੀ ਪੁਲਿਸ ਵਲੋਂ ਜਾਂਚ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਸਥਿਤ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਿਕ ਸਵੇਰੇ ਤਕਰੀਬਨ 5 ਵਜੇ ਐੱਸ.ਪੀ.ਜੀ. ਨੇ ਨਵੀਂ ਦਿੱਲੀ ਪੁਲਿਸ ਨੂੰ ਇਸ ਸੰਬੰਧ ’ਚ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਨਵੀਂ ਦਿੱਲੀ ਇਲਾਕੇ ’ਚ ਕਈ ਅਫ਼ਸਰ ਅਤੇ ਭਾਰੀ ਪੁਲਿਸ ਫੋਰਸ ਡਰੋਨ ਦੀ ਤਲਾਸ਼ ਕਰਨ ਲੱਗੀ। ਪੁਲਿਸ ਇਸ ਦੀ ਜਾਂਚ ’ਚ ਜੁਟੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਸੋਮਵਾਰ ਸਵੇਰੇ ਇਕ ਪੀਸੀਆਰ ਕਾਲ ਮਿਲੀ ਕਿ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉਪਰ ਇਕ ਡਰੋਨ ਜਿਹੀ ਚੀਜ਼ ਉਡ ਰਹੀ ਹੈ। ਹਾਲਾਂਕਿ ਪੁਲਿਸ ਨੇ ਜਦ ਜਾਂਚ ਕੀਤੀ ਤਾਂ ਕੁਝ ਵੀ ਨਹੀਂ ਮਿਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਏਅਰ ਟਰੈਫਿਕ ਕੰਟਰੋਲ ਨੂੰ ਵੀ ਇਸ ਸਬੰਧੀ ਕੁਝ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਪੀਐਮ ਦੇ ਘਰ ਵਿੱਚ ਇੱਕ ਰਾਡਾਰ ਹੈ, ਜੋ ਜੇਕਰ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਵੀ ਚੀਜ਼ ਉੱਡਦੀ ਨਜ਼ਰ ਆਉਂਦੀ ਹੈ, ਤਾਂ ਰਾਡਾਰ ਉਸਨੂੰ ਫੜ ਲੈਂਦਾ ਹੈ ਅਤੇ ਅਲਰਟ ਭੇਜਦਾ ਹੈ। ਇਸ ਤੋਂ ਬਾਅਦ ਐਸਪੀਜੀ ਉਪਰੋਕਤ ਜਾਣਕਾਰੀ ਦਿੱਲੀ ਪੁਲਿਸ ਦੇ ਕੰਟਰੋਲ ਰੂਮ ਨੂੰ ਦਿੰਦਾ ਹੈ। ਦਿੱਲੀ ਪੁਲਿਸ ਨੇ ਕਈ ਘੰਟੇ ਜਾਂਚ ਕੀਤੀ, ਪਰ ਡਰੋਨ ਉੱਡਣ ਦਾ ਪਤਾ ਨਹੀਂ ਲਗਾ ਸਕੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …