26.3 C
Toronto
Tuesday, May 26, 2026
spot_img
Homeਪੰਜਾਬਸਰਹੱਦੀ ਇਲਾਕਿਆਂ ’ਚ ਕੈਮਰੇ ਲਗਾਉਣ ਲਈ ਮਾਨ ਸਰਕਾਰ ਨੇ 20 ਕਰੋੜ ਰੁਪਏ...

ਸਰਹੱਦੀ ਇਲਾਕਿਆਂ ’ਚ ਕੈਮਰੇ ਲਗਾਉਣ ਲਈ ਮਾਨ ਸਰਕਾਰ ਨੇ 20 ਕਰੋੜ ਰੁਪਏ ਕੀਤੇ ਜਾਰੀ

ਡਰੋਨ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਰੁਪਏ ਦਾ ਇਨਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਰਾਜ ਦੇ ਸਰਹੱਦੀ ਏਰੀਏ ’ਚ ਸੀਸੀਟੀਵੀ ਕੈਮਰੇ ਲਗਾਉਣ ਲਈ 20 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਰਹੱਦੀ ਏਰੀਏ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਲੈ ਕੇ ਆਉਣ ਵਾਲੇ ਡਰੋਨ ਸਬੰਧੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ। ਮੁੱਖ ਮੰਤਰੀ ਵੱਲੋਂ ਪੰਜਾਬ ’ਚ ਸੜਕ ਸੁਰੱਖਿਆ ਫੋਰਸ ਲਈ ਨੋਡਲ ਅਧਿਕਾਰੀ ਏਡੀਜੀਪੀ ਟ੍ਰੈਫਿਕ ਏ ਐਸ ਰਾਏ ਨੂੰ ਬਣਾਇਆ ਗਿਆ ਹੈ। ਆਈਜੀਪੀ ਹੈਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂਆਤ ਵਜੋਂ ਸੜਕ ਸੁਰੱਖਿਆ ਫੋਰਸ ਲਈ 29 ਕਰੋੜ 5 ਲੱਖ ਰੁਪਏ ਸੁਰੱਖਿਅਤ ਰੱਖੇ ਹਨ। ਸੜਕ ਸੁਰੱਖਿਆ ਫੋਰਸ ਲਈ ਕੁੱਲ 144 ਵਹੀਕਲ ਖਰੀਦੇ ਜਾਣਗੇ, ਜੋ ਅਪਰਾਧੀਆਂ ਨੂੰ ਫੜਨ ਦੇ ਸਮਰੱਥ ਹੋਣਗੇ, 144 ਵਹੀਕਲਾਂ ’ਚ ਤੇਜ਼ ਸਪੀਡ ਲਈ 116 ਈਸੁਜੂ ਗੱਡੀਆਂ ਅਤੇ 28 ਸਕਾਰਪੀਓ ਗੱਡੀਆਂ ਖਰੀਦੀਆਂ ਜਾਣਗੀਆਂ। ਧਿਆਨ ਰਹੇ ਕਿ ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਸੁਰੱਖਿਆ ਫੋਰਸ ਬਣਾਉਣ ਸਬੰਧੀ ਐਲਾਨ ਕੀਤਾ ਸੀ, ਜੋ ਸਿਰਫ਼ ਪੰਜਾਬ ਦੀਆਂ ਸੜਕਾਂ ’ਤੇ ਹੀ ਕੰਮ ਕਰੇਗੀ।

 

RELATED ARTICLES
POPULAR POSTS