Breaking News
Home / ਪੰਜਾਬ / ਗਾਇਕ ਕੇ.ਐਸ. ਮੱਖਣ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਗਾਇਕ ਕੇ.ਐਸ. ਮੱਖਣ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

1554991__d143421406ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਸਿੱਧ ਗਾਇਕ, ਸਮਾਜ ਸੇਵਕ, ਖੇਡ ਪ੍ਰਮੋਟਰ ਤੇ ਸਾਬਕਾ ਕਬੱਡੀ ਖਿਡਾਰੀ ਕੇ. ਐਸ.ਮੱਖਣ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਗਾਇਕ ਕੇ.ਐਸ. ਮੱਖਣ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਤੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੱਖਣ ਦੀ ਬਹੁਪੱਖੀ ਸ਼ਖ਼ਸੀਅਤ ਨੌਜਵਾਨਾਂ ਨੂੰ ਹੋਰ ਬਿਹਤਰ ਢੰਗ ਨਾਲ ਪਾਰਟੀ ਨਾਲ ਜੁੜਨ ਵਿਚ ਮਦਦ ਕਰੇਗੀ ਕਿਉਂਕਿ ਨੌਜਵਾਨ ਵਰਗ ਵਿਚ ਆਪਣੇ ਗੀਤਾਂ ਤੇ ਸਮਾਜਸੇਵੀ ਗਤੀਵਿਧੀਆਂ ਕਰਕੇ ਕੇ. ਐਸ.ਮੱਖਣ ਕਾਫ਼ੀ ਮਕਬੂਲ ਹਨ। ਇਸ ਮੌਕੇ ਕੇ. ਐਸ. ਮੱਖਣ ਨੇ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਪੱਖੀ ਨੀਤੀਆਂ ਵਿਚ ਪੂਰਨ ਵਿਸ਼ਵਾਸ ਹੈ ਤੇ ਉਹ ਪਾਰਟੀ ਦੇ ਸੱਚੇ ਸਿਪਾਹੀ ਵਾਂਗ ਕੰਮ ਕਰਦੇ ਹੋਏ ਪਾਰਟੀ ਹਾਈ ਕਮਾਂਡ ਵੱਲੋਂ ਲਾਈ ਗਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਸਾਲ 1998 ਵਿਚ ਗਾਇਕੀ ਸਫ਼ਰ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ ਕੇ. ਐਸ. ਮੱਖਣ ਨੇ ਕਈ ਯਾਦਗਾਰੀ ਗੀਤ ਗਾਏ ਹਨ ਜਿਨ੍ਹਾਂ ਵਿਚੋਂ ਕਈ ਗੀਤ ਅਧਿਆਤਮਿਕਤਾ ਨਾਲ ਵੀ ਸਬੰਧਿਤ ਹਨ। ਉਹ ਸੂਬਾ ਪੱਧਰ ‘ਤੇ ਕਬੱਡੀ ਦੇ ਖਿਡਾਰੀ ਵੀ ਰਹਿ ਚੁੱਕੇ ਹਨ ਤੇ ਪੰਜਾਬੀ ਫ਼ਿਲਮ ਉਦਯੋਗ ਵਿਚ ਵੀ ਉਨ੍ਹਾਂ ਚੰਗਾ ਨਾਮਣਾ ਖੱਟਿਆ ਹੈ।

Check Also

ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਹੋਇਆ ਬੰਦ

20 ਨਵੰਬਰ ਨੂੰ ਪੈਣਗੀਆਂ ਵੋਟਾਂ ਤੇ ਨਤੀਜੇ 23 ਨਵੰਬਰ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ’ਚ ਚਾਰ …