13.2 C
Toronto
Tuesday, October 14, 2025
spot_img
Homeਪੰਜਾਬਕਪਿਲ ਸ਼ਰਮਾ ਤੇ ਨੰਦਿਤਾ ਦਾਸ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਕਪਿਲ ਸ਼ਰਮਾ ਤੇ ਨੰਦਿਤਾ ਦਾਸ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਫਿਲਮ ਦੀ ਨਿਰਦੇਸ਼ਕਾ ਨੰਦਿਤਾ ਦਾਸ ਅਤੇ ਸਹਾਇਕ ਅਦਾਕਾਰਾ ਸ਼ਹਾਨਾ ਮੌਜੂਦ ਸਨ।
ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਪੰਜਾਬ ਭਰ ਵਿਚ ਇਸ ਫਿਲਮ ਦੀ ਸਫਲਤਾ ਲਈ ਦੌਰਾ ਕਰ ਰਹੇ ਹਨ। ਫਿਲਮ ‘ਜ਼ਵੀਗਾਟੋ’ ਉੱਘੀ ਕਲਾਕਾਰ ਅਤੇ ਨਿਰਦੇਸ਼ਕਾ ਨੰਦਿਤਾ ਦਾਸ ਵਲੋਂ ਬਣਾਈ ਗਈ ਹੈ। ਕਪਿਲ ਨੇ ਕਿਹਾ ਕਿ ਉਸ ਨੂੰ ਨੰਦਿਤਾ ਦਾਸ ਤੋਂ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ ਹੈ। ਇਸ ਫਿਲਮ ਵਿਚ ਕਪਿਲ ਸ਼ਰਮਾ ਇਕ ਵੱਖਰੇ ਕਿਰਦਾਰ ਵਿਚ ਦਿਖਾਈ ਦੇਵੇਗਾ ਅਤੇ ਉਮੀਦ ਹੈ ਕਿ ਲੋਕ ਉਸ ਨੂੰ ਪਸੰਦ ਕਰਨਗੇ। ਇਸ ਦੌਰਾਨ ਕਪਿਲ ਸ਼ਰਮਾ ਨੂੰ ਰਸਤੇ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜੀ ਆਇਆਂ ਕਿਹਾ ਅਤੇ ਸੈਲਫੀਆਂ ਵੀ ਲਈਆਂ।

 

RELATED ARTICLES
POPULAR POSTS